ਸ਼ਸ਼ੀ ਕਪੂਰ ਨੇ ਆਗ (1948), ਆਵਾਰਾ (1951) ਵਰਗੀਆਂ ਫਿਲਮਾਂ ਵਿੱਚ ਬਾਲ ਕਲਾਕਾਰ ਵਜੋਂ ਕੰਮ ਕੀਤਾ।
ਸ਼ਸ਼ੀ ਕਪੂਰ ਨੇ ਆਪਣੇ ਕਰੀਅਰ ਦੀ ਸ਼ੁਰੂਆਤ 1961 ਵਿੱਚ ਧਰਮਪੁਤਰ ਨਾਲ ਕੀਤੀ ਸੀ। ਇਸ ਫਿਲਮ ਨੂੰ ਯਸ਼ ਚੋਪੜਾ ਨੇ ਡਾਇਰੈਕਟ ਕੀਤਾ ਸੀ।
ਸ਼ਸ਼ੀ ਕਪੂਰ ਦਾ ਵਿਆਹ ਜੈਨੀਫਰ ਕੈਂਡਲ ਨਾਲ ਹੋਇਆ। ਉਨ੍ਹਾਂ ਦੀ ਪਹਿਲੀ ਮੁਲਾਕਾਤ ਕਲਕੱਤੇ ਵਿੱਚ ਹੋਈ ਸੀ।
ਮਧੂ ਜੈਨ ਦੀ ਕਿਤਾਬ 'ਦਿ ਕਪੂਰਜ਼ - ਦਿ ਫਸਟ ਫੈਮਿਲੀ ਆਫ ਇੰਡੀਅਨ ਸਿਨੇਮਾ' ਸ਼ਸ਼ੀ ਕਪੂਰ ਪਰਿਵਾਰ 'ਤੇ ਲਿਖੀ ਗਈ ਹੈ।
ਹਾਲਾਂਕਿ ਸ਼ਸ਼ੀ ਵਿਵਾਦਾਂ ਤੋਂ ਦੂਰ ਰਹੇ ਪਰ ਸਿਧਾਰਥ ਫਿਲਮ 'ਚ ਸਿਮੀ ਗਰੇਵਾਲ ਨਾਲ ਨਿਊਡ ਸੀਨ ਨੂੰ ਲੈ ਕੇ ਉਹ ਵਿਵਾਦਾਂ 'ਚ ਰਹੇ।
ਸ਼ਸ਼ੀ ਕਪੂਰ ਨੂੰ ਤਿੰਨ ਵਾਰ ਨੈਸ਼ਨਲ ਐਵਾਰਡ ਮਿਲ ਚੁੱਕਾ ਹੈ। 1979 ਵਿੱਚ, ਫਿਲਮ ਜੂਨੂਨ ਨੂੰ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਮਿਲਿਆ।