ਲਾਕਡਾਊਨ ਦੌਰਾਨ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਚਰਚਾ 'ਚ ਰਹੇ ਐਕਟਰ ਸੋਨੂੰ ਸੂਦ ਇਕ ਵਾਰ ਫਿਰ ਸੁਰਖੀਆਂ ਹਨ।

ਹਾਲ ਹੀ 'ਚ ਸੋਨੂੰ ਸੂਦ ਨੇ ਨਵੀਂ ਕਾਰ ਖਰੀਦੀ ਹੈ, ਉਨ੍ਹਾਂ ਕੋਲ ਜ਼ਿਆਦਾ ਲਗਜ਼ਰੀ ਕਾਰਾਂ ਨਹੀਂ ਹਨ।

ਸੋਨੂੰ ਸੂਦ ਨੇ BMW 7-ਸੀਰੀਜ਼ ਦੀ Sedan ਖਰੀਦੀ ਹੈ, ਜਿਸ ਦੀ ਕੀਮਤ ਲਗਪਗ 1.7 ਕਰੋੜ ਰੁਪਏ ਹੈ।

ਐਕਟਰ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਇੱਕ ਤਸਵੀਰ ਪੋਸਟ ਕੀਤੀ।

ਜਿਸ 'ਚ ਸੋਨੂੰ ਨਵੀਂ BMW 7-ਸੀਰੀਜ਼ ਦੀ ਲਗਜ਼ਰੀ ਸੇਡਾਨ ਨਾਲ ਪੋਜ਼ ਦਿੰਦੇ ਹੋਏ ਨਜ਼ਰ ਆਏ।

ਸੋਨੂੰ ਸੂਦ ਦੀ ਇਹ ਕਾਰ ਐਲਪਾਈਨ ਵਾਈਟ ਸ਼ੇਡ 'ਚ ਹੈ। ਇਹ ਇਸ ਕਾਰ ਦਾ 740 Li M ਸਪੋਰਟ ਵੇਰੀਐਂਟ ਹੈ।

Sedan ਕਾਰ BMW 7-ਸੀਰੀਜ਼ ਕੰਪਨੀ ਦੀ ਮਸ਼ਹੂਰ ਕਾਰ ਹੈ।

ਤਸਵੀਰਾਂ 'ਚ ਦਿਖਾਈ ਦੇਣ ਵਾਲੇ ਐਮ ਸਪੋਰਟ ਵੇਰੀਐਂਟ ਦੀ ਕੀਮਤ 1.51 ਕਰੋੜ ਰੁਪਏ ਹੈ।

ਜੋ ਲਗਪਗ 1.7 ਕਰੋੜ ਰੁਪਏ ਵਿੱਚ ਸੜਕ 'ਤੇ ਉਪਲਬਧ ਹੋਵੇਗਾ।

BMW 740 Li M Sport ਵੇਰੀਐਂਟ 3.0-ਲੀਟਰ ਟਵਿਨ ਟਰਬੋ ਇਨਲਾਈਨ 6-ਸਿਲੰਡਰ ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ।

ਕਾਰ ਦਾ ਇੰਜਣ 333 bhp ਅਤੇ 450 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ।