ਠੰਢ ਆਉਂਦੇ ਹੀ ਕਈ ਲੋਕਾਂ ਦੇ ਨੱਕ ਵਗਣਾ ਸ਼ੁਰੂ ਹੋ ਜਾਂਦਾ ਹੈ ਤੇ ਕਈ ਲੋਕ ਜ਼ੁਕਾਮ ਅਤੇ ਖਾਂਸੀ ਕਾਰਨ ਪ੍ਰੇਸ਼ਾਨ ਰਹਿੰਦੇ ਹਨ।

ਜੇਕਰ ਇਹ ਵਾਇਰਲ ਜ਼ੁਕਾਮ ਹੈ ਤਾਂ ਡਰਨ ਵਾਲੀ ਕੋਈ ਗੱਲ ਨਹੀਂ ਹੈ ਪਰ ਕਈ ਵਾਰ ਨੱਕ ਵਿਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।

ਜੇਕਰ ਨੱਕ ਵਿੱਚ ਸੋਜ ਵੀ ਆ ਜਾਂਦੀ ਹੈ, ਜੇਕਰ ਅਜਿਹਾ ਹੈ ਤਾਂ ਨੱਕ 'ਚ ਫੰਗਲ ਇਨਫੈਕਸ਼ਨ ਹੋ ਸਕਦੀ ਹੈ।

ਫੰਗਲ ਇਨਫੈਕਸ਼ਨ ਜਿਆਦਾਤਰ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਹੈ।

ਸਾਈਨਸ ਨੂੰ ਵਾਰ-ਵਾਰ ਸਾਫ਼ ਕਰਨ ਦੀ ਲੋੜ ਹੁੰਦੀ ਹੈ।

ਪਰ ਜੇਕਰ ਕਿਸੇ ਕਾਰਨ ਇਹ ਬੰਦ ਹੋ ਜਾਵੇ ਜਾਂ ਸੋਜ ਹੋ ਜਾਵੇ ਤਾਂ ਸਾਈਨਸ ਠੀਕ ਤਰ੍ਹਾਂ ਕੰਮ ਨਹੀਂ ਕਰਦੇ।

ਨੱਕ 'ਚ ਫੰਗਲ ਇਨਫੈਕਸ਼ਨ ਹੋਣ 'ਤੇ ਨੱਕ 'ਚੋਂ ਬਦਬੂ ਆਉਣ ਲੱਗਦੀ ਹੈ।

ਨੱਕ ਵਗਣ ਦੇ ਨਾਲ-ਨਾਲ ਬੁਖਾਰ ਵੀ ਆਉਂਦਾ ਹੈ। ਨੱਕ 'ਚ ਸੋਜ ਹੁੰਦੀ ਹੈ ਤੇ ਨੱਕ ਲਾਲ ਹੋ ਜਾਂਦਾ ਹੈ, ਇਸ ਤੋਂ ਇਲਾਵਾ ਨੱਕ ਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ।

ਨੱਕ 'ਚ ਦਰਦ ਹੁੰਦਾ ਹੈ ਤੇ ਸਾਈਨਸ 'ਚ ਸਿਰ ਦਰਦ ਹੁੰਦਾ ਹੈ।

ਜਦੋਂ ਬਿਮਾਰੀ ਗੰਭੀਰ ਹੁੰਦੀ ਹੈ, ਸੋਚਣ ਦੀ ਸ਼ਕਤੀ ਕਮਜ਼ੋਰ ਹੁੰਦੀ ਹੈ।

ਚਿਹਰੇ ਦਾ ਸੁੰਨ ਹੋਣਾ, ਗੱਲ੍ਹਾਂ ਅਤੇ ਅੱਖਾਂ 'ਚ ਵੀ ਸੋਜ ਆਉਣ ਲੱਗਦੀ ਹੈ। ਦੇਖਣ 'ਚ ਵੀ ਦਿੱਕਤ ਆਉਂਦੀ ਹੈ।