ਕ੍ਰਿਸਟੀਆਨੋ ਰੋਨਾਲਡੋ ਦੀ ਪਾਰਟਨਰ ਜਾਰਜੀਨਾ ਇਨ੍ਹੀਂ ਦਿਨੀਂ ਕਤਰ 'ਚ ਹੈ।

ਉਹ ਕੁਆਰਟਰ ਫਾਈਨਲ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਆਪਣੇ ਬੱਚਿਆਂ ਨਾਲ ਰੋਨਾਲਡੋ ਨੂੰ ਸਪੋਰਟ ਕਰਨ ਆਈ ਹੈ।

ਸਟਾਰ ਫੁਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੀ ਟੀਮ ਪੁਰਤਗਾਲ ਨੇ ਵੀ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ।

ਰੋਨਾਲਡੋ ਦੀ ਪਤਨੀ ਜਾਰਜੀਨਾ ਰੋਡਰਿਗਜ਼ ਵੀ ਵੱਡੇ ਮੈਚਾਂ ਤੋਂ ਪਹਿਲਾਂ ਕਤਰ ਪਹੁੰਚ ਚੁੱਕੀ ਹੈ।

ਜੌਰਜੀਨਾ ਕੁਝ ਦਿਨ ਪਹਿਲਾਂ ਆਪਣੇ ਬੱਚਿਆਂ ਨਾਲ ਕਤਰ ਪਹੁੰਚੀ ਅਤੇ ਇਸ ਦੌਰਾਨ ਉਹ ਕਤਰ 'ਚ ਵੀ ਘੁੰਮ ਰਹੀ ਹੈ।

ਜਾਰਜੀਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕਤਰ ਤੋਂ ਤਸਵੀਰਾਂ ਸ਼ੇਅਰ ਕੀਤੀਆਂ।

ਜਿਸ 'ਚ ਜਾਰਜੀਨਾ ਰੇਗਿਸਤਾਨ 'ਚ ਫੋਟੋਸ਼ੂਟ ਕਰਵਾ ਰਹੀ ਹੈ।

ਜਾਰਜੀਨਾ ਨਾਲ ਉਸ ਦੇ ਬੱਚੇ ਵੀ ਹਨ, ਇਨ੍ਹਾਂ ਤੋਂ ਇਲਾਵਾ ਉਸ ਨੇ ਫੁੱਟਬਾਲ ਸਟੇਡੀਅਮ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ।

ਰੋਨਾਲਡੋ ਇਸ ਵਿਸ਼ਵ ਕੱਪ ਵਿੱਚ ਹੁਣ ਤੱਕ ਕੋਈ ਖਾਸ ਕਾਰਨਾਮਾ ਨਹੀਂ ਕਰ ਸਕੇ ਅਤੇ ਹੋਰ ਕਾਰਨਾਂ ਕਰਕੇ ਚਰਚਾ ਵਿੱਚ ਰਹੇ।

ਰੋਨਾਲਡੋ ਨੂੰ ਸਵਿਟਜ਼ਰਲੈਂਡ ਖਿਲਾਫ ਮੈਚ 'ਚ ਸ਼ੁਰੂਆਤੀ ਗਿਆਰਾਂ 'ਚ ਜਗ੍ਹਾ ਨਹੀਂ ਦਿੱਤੀ ਗਈ।