ਠੰਡੇ ਮੌਸਮ ਵਿੱਚ ਬਿਮਾਰੀਆਂ ਨਾਲ ਲੜਨ ਲਈ ਆਪਣੇ ਸਰੀਰ ਨੂੰ ਮਜ਼ਬੂਤ ਬਣਾਉਣਾ ਜ਼ਰੂਰੀ ਹੈ।
ਇਸ ਮੌਸਮ ਵਿੱਚ ਸਭ ਤੋਂ ਜ਼ਰੂਰੀ ਹੈ ਆਪਣੇ ਆਪ ਨੂੰ ਬਿਮਾਰੀਆਂ ਤੋਂ ਬਚਾਉਣਾ।
ਇਸ ਦੇ ਲਈ ਸਾਡੇ ਸਰੀਰ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ।
ਬਦਾਮ ਦੀ ਵਰਤੋਂ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਕੀਤੀ ਜਾਂਦੀ ਹੈ।
ਸਰਦੀ ਹੋਵੇ ਜਾਂ ਗਰਮੀਆਂ, ਬਦਾਮ ਇੱਕ ਸੁਪਰ ਫੂਡ ਦਾ ਕੰਮ ਕਰਦੇ ਹਨ।
ਲਸਣ ਦੀ ਵਰਤੋਂ ਭੋਜਨ ਦਾ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ।
ਇਮਿਊਨਿਟੀ ਨੂੰ ਮਜ਼ਬੂਤ ਕਰਨ ਵਾਲੇ ਤੱਤ ਲਸਣ ਵਿੱਚ ਪਾਏ ਜਾਂਦੇ ਹਨ ਤੇ ਇਸ ਨੂੰ ਠੰਡੇ ਮੌਸਮ ਵਿਚ ਭੁੰਨ ਕੇ ਖਾਧਾ ਜਾ ਸਕਦਾ ਹੈ।
ਪਾਲਕ ਸਾਡੀ ਇਮਿਊਨਿਟੀ ਵਧਾਉਣ ਵਿਚ ਵੀ ਵਧੀਆ ਕੰਮ ਕਰਦੀ ਹੈ।
ਇਸ ਵਿੱਚ ਪ੍ਰੋਟੀਨ, ਆਇਰਨ, ਵਿਟਾਮਿਨ ਅਤੇ ਐਂਟੀਆਕਸੀਡੈਂਟ ਵਰਗੇ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ।
ਠੰਡ ਦੇ ਮੌਸਮ 'ਚ ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਅਦਰਕ ਸਭ ਤੋਂ ਵਧੀਆ ਹੈ।
ਜ਼ੁਕਾਮ ਅਤੇ ਖਾਂਸੀ ਲਈ ਅਦਰਕ ਦੀ ਚਾਹ ਜਾਂ ਅਦਰਕ ਦੇ ਕਾੜੇ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ।