ਬਿੱਗ ਬੌਸ 13 ਤੋਂ ਲਾਈਮਲਾਈਟ 'ਚ ਆਈ ਐਕਟਰਸ ਸ਼ਹਿਨਾਜ਼ ਕੌਰ ਗਿੱਲ ਅੱਜ ਲੱਖਾਂ ਦਿਲਾਂ 'ਤੇ ਰਾਜ ਕਰ ਰਹੀ ਹੈ।

ਸ਼ਹਿਨਾਜ਼ ਗਿੱਲ ਨੇ ਆਪਣੇ ਟਰਾਂਸਫਾਰਮੇਸ਼ਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ।

ਜਦੋਂ ਸ਼ਹਿਨਾਜ਼ ਨੇ 'ਬਿੱਗ ਬੌਸ 13' 'ਚ ਹਿੱਸਾ ਲਿਆ, ਤਾਂ ਉਸ ਦਾ ਭਾਰ 67 ਕਿਲੋ ਸੀ।

ਸ਼ਹਿਨਾਜ਼ ਨੇ 6 ਮਹੀਨਿਆਂ 'ਚ ਹੀ ਆਪਣਾ 12 ਕਿਲੋ ਭਾਰ ਘਟਾਇਆ।

ਸ਼ਹਿਨਾਜ਼ ਨੇ ਭਾਰ ਘਟਾਉਣ ਲਈ ਸਭ ਤੋਂ ਪਹਿਲਾਂ ਆਪਣੀ ਡਾਈਟ 'ਤੇ ਕੰਮ ਕੀਤਾ।

ਸ਼ਹਿਨਾਜ਼ ਦੁਪਹਿਰ ਤੇ ਰਾਤ ਦੇ ਖਾਣੇ ਲਈ ਘਰ ਦੀ ਬਣੀ ਦਾਲ ਦੇ ਨਾਲ ਰੋਟੀ ਤੇ ਬਹੁਤ ਸਾਰੀਆਂ ਸਬਜ਼ੀਆਂ ਖਾਂਦੀ ਹੈ।

ਸ਼ਹਿਨਾਜ਼ ਰੋਜ਼ਾਨਾ ਸਵੇਰੇ ਕੋਸੇ ਪਾਣੀ 'ਚ ਹਲਦੀ ਪਾ ਕੇ ਦਿਨ ਦੀ ਸ਼ੁਰੂਆਤ ਕਰਦੀ ਹੈ।

ਵਜ਼ਨ ਘਟਾਉਣ ਦੌਰਾਨ ਸ਼ਹਿਨਾਜ਼ ਨੇ ਚਾਕਲੇਟ, ਆਈਸਕ੍ਰੀਮ, ਜੰਕ ਫੂਡ ਤੇ ਮਾਸਾਹਾਰੀ ਖਾਣ ਤੋਂ ਪੂਰੀ ਤਰ੍ਹਾਂ ਪਰਹੇਜ਼ ਕੀਤਾ।

ਸ਼ਹਿਨਾਜ਼ ਦਾ ਮੰਨਣਾ ਹੈ ਕਿ ਪਾਣੀ ਤੁਹਾਡੀ ਸਕਿਨ ਲਈ ਬਹੁਤ ਜ਼ਰੂਰੀ ਚੀਜ਼ ਹੈ, ਜੋ ਚਮੜੀ 'ਤੇ ਚਮਕ ਲਿਆਉਣ 'ਚ ਮਦਦ ਕਰਦਾ ਹੈ।

ਸ਼ਹਿਨਾਜ਼ ਗਿੱਲ ਨੇ ਆਪਣੀ ਫਿਟਨੈੱਸ ਨੂੰ ਬਹੁਤ ਵਧੀਆ ਢੰਗ ਨਾਲ ਬਰਕਰਾਰ ਰੱਖਿਆ ਹੈ।

ਸ਼ਹਿਨਾਜ਼ ਨੂੰ ਮੇਥੀ ਦੇ ਪਰਾਠੇ ਬਹੁਤ ਪਸੰਦ ਹਨ, ਸ਼ਹਿਨਾਜ਼ ਸਵੇਰ ਦੇ ਨਾਸ਼ਤੇ 'ਚ ਮੇਥੀ ਦੇ ਪਰਾਠੇ ਲੈਂਦੀ ਹੈ।