ਚਿਹਰੇ 'ਤੇ ਕੱਚਾ ਦੁੱਧ ਕਿਸੇ ਚੰਗੇ ਕਲੀਨਜ਼ਰ ਤੋਂ ਘੱਟ ਪ੍ਰਭਾਵ ਨਹੀਂ ਦਿਖਾਉਂਦਾ।

ਦਹੀਂ ਲੈਕਟਿਕ ਐਸਿਡ ਨਾਲ ਭਰਪੂਰ ਹੁੰਦਾ ਹੈ। ਸਕਿਨ ਨੂੰ ਨਮੀ ਦੇਣ ਤੇ ਚਮਕਦਾਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

ਹਰ ਰਾਤ ਸੌਣ ਤੋਂ ਪਹਿਲਾਂ ਚਿਹਰੇ 'ਤੇ ਨਾਰੀਅਲ ਦਾ ਤੇਲ ਲਗਾਉਣ ਨਾਲ ਸਕਿਨ ਲਈ ਫਾਇਦੇਮੰਦ ਹੁੰਦਾ ਹੈ।

ਐਲੋਵੇਰਾ ਦੇ ਤਾਜ਼ੇ ਪੱਤੇ ਤੋਂ ਐਲੋਵੇਰਾ ਦਾ ਗੁੱਦਾ ਕੱਢ ਕੇ ਚਿਹਰੇ 'ਤੇ ਲਗਾਓ ਜਾਂ ਐਲੋਵੇਰਾ ਜੈੱਲ ਦੀ ਵਰਤੋਂ ਕਰੋ।

ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਸ਼ਹਿਦ ਸਕਿਨ ਦੀ ਦੇਖਭਾਲ ਲਈ ਵਿਆਪਕ ਤੌਰ 'ਤੇ ਵਰਤਿਆ ਜਾਂਦਾ ਹੈ।

ਹਲਦੀ ਦੀ ਵਰਤੋਂ ਕਿਸੇ ਵੀ ਕਿਸਮ ਦੀ ਸਕਿਨ 'ਤੇ ਕੀਤੀ ਜਾ ਸਕਦੀ ਹੈ।

ਸਕਿਨ ਲਈ ਜੈਤੂਨ ਦੇ ਤੇਲ ਨੂੰ 3 ਤੋਂ 4 ਮਿੰਟ ਤੱਕ ਰੱਖਣ ਤੋਂ ਬਾਅਦ ਧੋ ਲਓ।

ਬਦਾਮ 'ਚ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਜੋ ਸਕਿਨ ਲਈ ਬਹੁਤ ਵਧੀਆ ਹੈ।

ਸਕਿਨ ਨੂੰ ਨਿਖਾਰਨ ਲਈ ਚੀਨੀ ਨਾਲ ਸਕਰਬ ਤਿਆਰ ਕਰੋ। ਇਸ ਨਾਲ ਸਕਿਨ ਦੇ ਮਰੇ ਹੋਏ ਸੈੱਲ ਦੂਰ ਹੋ ਜਾਂਦੇ ਹਨ।

ਜੇਕਰ ਤੁਹਾਡੇ ਘਰ 'ਚ ਪਪੀਤਾ ਹੈ, ਤਾਂ ਇਸ ਨੂੰ ਚਿਹਰੇ 'ਤੇ ਜ਼ਰੂਰ ਲਗਾਓ। ਇਸ ਨਾਲ ਸਕਿਨ 'ਚੋਂ ਗੰਦਗੀ ਨਿਕਲਦੀ ਹੈ। 

ਚਿਹਰੇ 'ਤੇ ਕੱਚਾ ਦੁੱਧ ਕਿਸੇ ਚੰਗੇ ਕਲੀਨਜ਼ਰ ਤੋਂ ਘੱਟ ਪ੍ਰਭਾਵ ਨਹੀਂ ਦਿਖਾਉਂਦਾ।