ਆਥੀਆ ਸ਼ੈੱਟੀ ਤੇ ਕ੍ਰਿਕਟਰ ਕੇਐਲ ਰਾਹੁਲ ਦੇ ਵਿਆਹ ਬਾਰੇ ਕਾਫੀ ਚਰਚਾ ਹੋ ਰਹੀ ਹੈ।  

ਇਸ ਦੌਰਾਨ ਆਥੀਆ ਸ਼ੈੱਟੀ ਦੀਆਂ ਦੇਸੀ ਲੁੱਕ 'ਚ ਕੁਝ ਤਸਵੀਰਾਂ ਵਾਇਰਲ ਹੋਈਆਂ।

ਦੱਸ ਦੇਈਏ ਕਿ ਆਥੀਆ ਸ਼ੈੱਟੀ ਦਾ ਵਿਆਹ ਅਗਲੇ ਸਾਲ ਦੇ ਸ਼ੁਰੂ 'ਚ ਹੋ ਸਕਦਾ ਹੈ।

ਆਥੀਆ ਸ਼ੈੱਟੀ ਦੀ ਦੇਸੀ ਲੁੱਕ ਨੂੰ ਉਸਦੇ ਫੈਨਸ ਕਾਫੀ ਪਸੰਦ ਕਰ ਰਹੇ ਹਨ।

ਐਕਟਰਸ ਆਥੀਆ ਸ਼ੈੱਟੀ ਦਾ ਬੇਹੱਦ ਖੂਬਸੂਰਤ ਅੰਦਾਜ਼ ਦੇਖਣ ਨੂੰ ਮਿਲਿਆ। 

ਆਥੀਆ ਤੇ ਕੇਐਲ ਰਾਹੁਲ ਨੇ ਲੰਬੇ ਸਮੇਂ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਵਿਆਹ ਕਰਾਉਣ ਦਾ ਫੈਸਲਾ ਕੀਤਾ ਹੈ। 

ਆਥੀਆ ਤੇ ਕੇਐੱਲ ਰਾਹੁਲ ਜਨਵਰੀ 2023 'ਚ ਵਿਆਹ ਕਰ ਸਕਦੇ ਹਨ, ਹਾਲਾਂਕਿ ਵਿਆਹ ਦੀ ਤਰੀਕ ਅਜੇ ਸਾਹਮਣੇ ਨਹੀਂ ਆਈ।

ਕੇਐੱਲ ਰਾਹੁਲ ਦੇ ਬੀਜੀ ਹੋਣ ਕਾਰਨ ਵਿਆਹ ਦੀ ਤਰੀਕ ਨੂੰ ਵਾਰ-ਵਾਰ ਅੱਗੇ ਵਧਾਉਣਾ ਪਿਆ।

ਆਥੀਆ ਦਾ ਵਿਆਹ ਅਗਲੇ ਸਾਲ ਸੁਨੀਲ ਸ਼ੈੱਟੀ ਦੇ ਖੰਡਾਲਾ ਬੰਗਲੇ 'ਚ ਹੋ ਸਕਦਾ ਹੈ। 

ਮੀਡੀਆ ਰਿਪੋਰਟਾਂ ਮੁਤਾਬਕ ਇਸ ਜੋੜੇ ਦੇ ਵਿਆਹ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

ਆਥੀਆ ਤੇ ਕੇਐੱਲ ਰਾਹੁਲ ਰੀਤੀ-ਰਿਵਾਜਾਂ ਨਾਲ ਦੱਖਣੀ ਭਾਰਤੀ ਅੰਦਾਜ਼ 'ਚ ਵਿਆਹ ਕਰਨਗੇ।