Snowfall Attack: ਪੂਰੀ ਦੁਨੀਆ 'ਚ ਭਾਰੀ ਬਰਫਬਾਰੀ ਹੋ ਰਹੀ ਹੈ।

ਜਿਸ 'ਚ ਅਮਰੀਕਾ, ਕੈਨੇਡਾ ਤੇ ਜਾਪਾਨ ਮੁੱਖ ਤੌਰ 'ਤੇ ਪ੍ਰਭਾਵਿਤ ਹਨ।

ਜਾਪਾਨ 'ਚ 229 ਸੈਂਟੀਮੀਟਰ ਤੱਕ ਬਰਫ਼ਬਾਰੀ ਹੋਈ, ਜਦੋਂ ਕਿ ਤੂਫ਼ਾਨ ਨੇ ਅਮਰੀਕਾ 'ਚ ਤਬਾਹੀ ਮਚਾ ਦਿੱਤੀ ਹੈ।

ਅਮਰੀਕਾ 'ਚ ਸਭ ਕੁਝ ਠੱਪ ਹੋਗਿਆ ਹੈ। ਐਮਰਜੈਂਸੀ 'ਚ ਵੀ ਲੋਕਾਂ ਨੂੰ ਮਦਦ ਨਹੀਂ ਮਿਲ ਰਹੀ।

ਨਿਊਯਾਰਕ ਦੇ ਬਫੇਲੋ ਇਲਾਕੇ 'ਚ ਤਿੰਨ ਲੋਕਾਂ ਦੀ ਮੌਤ ਹੋਈ, ਜਿਨ੍ਹਾਂ 'ਚੋਂ ਦੋ ਲੋਕਾਂ ਦੀ ਮੌਤ ਉਨ੍ਹਾਂ ਦੇ ਘਰਾਂ 'ਚ ਹੀ ਹੋਈ।

ਜਾਪਾਨ 'ਚ ਭਾਰੀ ਬਰਫ਼ਬਾਰੀ ਕਾਰਨ 18,000 ਤੋਂ ਵੱਧ ਲੋਕ ਬਿਜਲੀ ਤੇ ਪਾਣੀ ਤੋਂ ਵਾਂਝੇ ਹੋ ਗਏ।

ਜਾਪਾਨ ਦੇ ਯਾਮਾਗਾਟਾ ਪ੍ਰੀਫੈਕਚਰ ਦੇ ਕਈ ਖੇਤਰਾਂ ਵਿੱਚ ਬਰਫ਼ਬਾਰੀ ਹੋਈ।

ਪੂਰਬੀ ਅਮਰੀਕਾ ਦੇ ਕਈ ਹਿੱਸਿਆਂ 'ਚ ਭਾਰੀ ਬਰਫ਼ਬਾਰੀ ਤੇ ਕੜਾਕੇ ਦੀ ਠੰਢ ਕਾਰਨ 28 ਲੋਕਾਂ ਦੀ ਮੌਤ ਹੋਈ।

ਅਮਰੀਕਾ 'ਚ 14 ਲੱਖ ਤੋਂ ਵੱਧ ਘਰ ਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ।

ਉੱਤਰੀ ਕੈਨੇਡਾ 'ਚ ਕੜਾਕੇ ਦੀ ਠੰਢ ਕਾਰਨ ਤਾਪਮਾਨ -52 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।