ਅੱਜ ਤੋਂ ਪੰਜਾਬ ‘ਚ ਹੋਰ ਵੀ ਵਧੇਗੀ ਠੰਡ ਤੇ ਪਵੇਗਾ ਕੋਹਰਾ, ਮੀਂਹ ਪੈਣ ਦੀ ਵੀ ਸੰਭਾਵਨਾ

2022 ਕਰੀਬ ਕਰੀਬ ਖ਼ਤਮ ਹੋ ਚੁੱਕਾ ਹੈ।ਪਰ ਪੰਜਾਬ ‘ਚ ਠੰਡ ਨੇ ਆਪਣਾ ਜ਼ੋਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ।

ਬੀਤੇ ਦੋ ਦਿਨਾਂ ਬੱਦਲਾਂ ਵਾਲਾ ਮੌਸਮ ਰਿਹਾ ਕਈ ਸੂਬਿਆਂ ‘ਚ ਹਲਕੀ ਬੂੰਦਾਂ ਬਾਂਦੀ ਹੁੰਦੀ ਰਹੀ ਠੰਡੀਆਂ ਹਵਾਵਾਂ ਚੱਲਦੀਆਂ ਰਹੀਆਂ ਜਿਸ ਕਰਕੇ ਠੁਠਰਨ ਵੱਧ ਗਈ।

ਪਰ ਅੱਜ ਸਵੇਰ ਤੋਂ ਸੰਘਣੀ ਧੁੰਦ ਤੇ ਕੋਹਰਾ ਪੈਣ ਕਾਰਨ ਠੰਡ ਕਾਫੀ ਵੱਧ ਚੁੱਕੀ ਹੈ। 

ਵੈਸਟਰਨ ਡਿਸਟਰਬੈਂਸ ਦੇ ਲੰਘਣ ਨਾਲ ਅੱਜ ਫਿਰ ਧੁੰਦ ਛਾਈ ਰਹੇਗੀ।

 ਇਸ ਤੋਂ ਇਲਾਵਾ ਸ਼ਨੀਵਾਰ ਤੋਂ ਹਵਾਵਾਂ ਦੀ ਦਿਸ਼ਾ ਉੱਤਰ-ਪੱਛਮ ਵੱਲ ਬਦਲ ਜਾਵੇਗੀ, ਜਿਸ ਕਾਰਨ ਠੰਡ ਵੀ ਵਧੇਗੀ।

ਦੂਜੇ ਪਾਸੇ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਸ਼ੁੱਕਰਵਾਰ ਨੂੰ ਵੀ ਅੰਸ਼ਕ ਤੌਰ ‘ਤੇ ਬੱਦਲ ਛਾਏ ਰਹੇ।

ਇੰਨਾ ਹੀ ਨਹੀਂ ਸ਼ਾਮ ਨੂੰ ਕਈ ਜ਼ਿਲਿਆਂ ‘ਚ ਹਲਕੀ ਧੁੰਦ ਵੀ ਦੇਖਣ ਨੂੰ ਮਿਲੀ।