ਗਿੱਪੀ ਗਰੇਵਾਲ ਨੇ ਪੰਜਾਬੀ ਸਿਨੇਮਾ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਫਿਲਮ 'ਮੇਲ ਕਰਾ ਦੇ ਰੱਬਾ' ਨਾਲ ਕੀਤੀ।

ਗਿੱਪੀ ਗਰੇਵਾਲ ਤੇ ਹਨੀ ਸਿੰਘ ਦਾ ਗੀਤ ਅੰਗਰੇਜ਼ੀ ਬੀਟ 2012 'ਚ ਰਿਲੀਜ਼ ਹੋਇਆ।

ਇਸ ਗੀਤ ਨਾਲ ਉਸ ਨੂੰ ਹਿੰਦੀ ਫਿਲਮਾਂ ਤੇ ਹਿੰਦੀ ਦਰਸ਼ਕਾਂ 'ਚ ਚੰਗੀ ਪਛਾਣ ਮਿਲੀ।

ਪੰਜਾਬੀ ਫਿਲਮ ਇੰਡਸਟਰੀ ਦੇ ਮੰਨੇ-ਪ੍ਰਮੰਨੇ ਕਲਾਕਾਰ ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਨੂੰ ਲੁਧਿਆਣਾ 'ਚ ਹੋਇਆ।

ਗਿੱਪੀ ਗਰੇਵਾਲ ਨੇ ਕਈ ਪੰਜਾਬੀ ਫ਼ਿਲਮਾਂ 'ਚ ਨਾ ਸਿਰਫ਼ ਗੀਤ ਗਾਏ, ਸਗੋਂ ਐਕਟਿੰਗ ਵੀ ਕੀਤੀ।

ਦਰਸ਼ਕ ਉਸ ਦੀ ਐਕਟਿੰਗ ਨੂੰ ਬਹੁਤ ਪਸੰਦ ਕਰਦੇ ਹਨ।

ਗਿੱਪੀ ਗਰੇਵਾਲ ਨੇ ਕੈਰੀ ਆਨ ਜੱਟਾ, ਲੱਕੀ ਦੀ ਅਨਲਕੀ ਸਟੋਰੀ, ਜੱਟ ਜੇਮਸ ਬਾਂਡ ਵਰਗੀਆਂ ਕਈ ਫਿਲਮਾਂ 'ਚ ਸ਼ਾਨਦਾਰ ਕੰਮ ਕੀਤਾ।

ਗੀਤ ''ਅੰਗਰੇਜ਼ੀ  ਬੀਟ'' ਸੈਫ ਅਲੀ ਖਾਨ, ਦੀਪਿਕਾ ਪਾਦੁਕੋਣ ਤੇ ਡਾਇਨਾ ਪੇਂਟੀ ਸਟਾਰਰ ਫਿਲਮ ਕਾਕਟੇਲ 'ਚ ਵਰਤਿਆ ਗਿਆ।

ਸਾਲ 2015 'ਚ ਧਰਮ ਸੰਕਟ, ਸੈਕਿੰਡ ਹੈਂਡ ਹਸਬੈਂਡ ਤੇ 2016 'ਚ ਫਿਲਮ ਲਵਸ਼ੂਦਾ ਤੇ ਬੇਫਿਕਰੇ 'ਚ ਗਿੱਪੀ ਦੇ ਗੀਤ ਦਰਸ਼ਕਾਂ ਨੂੰ ਬਹੁਤ ਪਸੰਦ ਆਏ।

ਗਿੱਪੀ ਗਰੇਵਾਲ ਨੇ 2015 'ਚ ਰਿਲੀਜ਼ ਹੋਈ ਫਿਲਮ ਸੈਕਿੰਡ ਹੈਂਡ ਹਸਬੈਂਡ ਨਾਲ ਹਿੰਦੀ ਫਿਲਮਾਂ 'ਚ ਆਪਣੀ ਸ਼ੁਰੂਆਤ ਕੀਤੀ।