ਹਾਲੀਵੁੱਡ ਐਕਟਰ ਜੇਰੇਮੀ ਰੇਨਰ ਹਾਲ ਹੀ ‘ਚ ਇੱਕ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਏ।

ਉਹ ਐਵੇਂਜਰਸ ਸੀਰੀਜ਼ ਦੀਆਂ ਫਿਲਮਾਂ ‘ਚ ਸੁਪਰਹੀਰੋ ਹੌਕਆਈ ਦਾ ਕਿਰਦਾਰ ਨਿਭਾ ਚੁਕੇ ਹਨ।

ਦੱਸ ਦਈਏ ਕਿ ਉਹ ਵੀਕਐਂਡ ‘ਤੇ ਆਪਣੇ ਘਰ ਦੇ ਆਲੇ-ਦੁਆਲੇ ਬਰਫ ਸਾਫ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।

ਇਸ ਦੌਰਾਨ ਉਸ ਨਾਲ ਇਹ ਹਾਦਸਾ ਵਾਪਰ ਗਿਆ।

ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਜੇਰੇਮੀ ਰੇਨਰ ਨੂੰ ਕਈ ਸੱਟਾਂ ਲੱਗੀਆਂ।

ਉਹ ਗੰਭੀਰ ਜ਼ਖਮੀ ਹਨ ਤੇ ਹਸਪਤਾਲ ਵਿੱਚ ਦਾਖਲ ਹਨ। ਫਿਲਹਾਲ ਐਕਟਰ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਐਕਟਰ ਦੇ ਬੁਲਾਰੇ ਨੇ ਇੰਟਰਵਿਊ ਦੌਰਾਨ ਕਿਹਾ ਕਿ ਜੇਰੇਮੀ ਫਿਲਹਾਲ ਨਾਜ਼ੁਕ ਹੈ ਤੇ ਉਨ੍ਹਾਂ ਦੀ ਹਾਲਤ ਸਥਿਰ ਬਣੀ ਹੋਈ ਹੈ।

ਇਹ ਘਟਨਾ ਐਤਵਾਰ ਰਾਤ ਨੂੰ ਵਾਪਰੀ, ਜਦੋਂ ਬਰਫਬਾਰੀ ਹੋ ਰਹੀ ਸੀ।

ਇਸ ਦੌਰਾਨ ਮੌਸਮ ਦੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ।

ਜੇਰੇਮੀ ਰੇਨਰ ਦੇ ਹਾਦਸੇ ਦੀ ਖਬਰ ਆਈ ਹੈ, ਉਸ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹਨ। ਫੈਨਸ ਉਨ੍ਹਾਂ ਦੀ ਤੰਦਰੁਸਤੀ ਲਈ ਦੁਆ ਕਰ ਰਹੇ ਹਨ।