Tata Motors ਆਟੋ ਐਕਸਪੋ 2023 'ਚ ਨਵੇਂ ਮਾਡਲਾਂ, ਜ਼ਿਆਦਾਤਰ ਇਲੈਕਟ੍ਰਿਕ ਵਾਹਨਾਂ ਦੀ ਇੱਕ ਵੱਡੀ ਰੇਂਜ ਪੇਸ਼ ਕਰੇਗੀ। 

ਕੰਪਨੀ ਆਟੋ ਈਵੈਂਟ 'ਚ Nexon EV, Tiago EV ਤੇ Tigor EV ਸਮੇਤ EVs ਦੀ ਮੌਜੂਦਾ ਰੇਂਜ ਦਾ ਪ੍ਰਦਰਸ਼ਨ ਕਰੇਗੀ।

ਟਾਟਾ ਮੋਟਰਸ ਆਟੋ ਐਕਸਪੋ 'ਚ ਅਪਡੇਟ ਕੀਤੀ ਸਫਾਰੀ ਤੇ ਹੈਰੀਅਰ SUV ਵੀ ਸੋਅ ਕੇਸ਼ ਕਰ ਸਕਦੀ ਹੈ।

ਘਰੇਲੂ ਔਟੋਮੇਕਰ ਕੰਪਨੀ ਆਟੋ ਐਕਸਪੋ 2023 'ਚ 3 ਨਵੇਂ ਇਲੈਕਟ੍ਰਿਕ ਵਾਹਨ ਵੀ ਪੇਸ਼ ਕਰੇਗੀ।

ਦੱਸਿਆ ਜਾ ਰਿਹਾ ਹੈ ਕਿ ਬ੍ਰਾਂਡ ਦੀ ਅਗਲੀ ਇਲੈਕਟ੍ਰਿਕ ਵ੍ਹੀਕਲ ਪੰਚ ਸਬ-ਕੰਪੈਕਟ SUV 'ਤੇ ਆਧਾਰਿਤ ਹੋਵੇਗੀ।

ਟਾਟਾ ਪੰਚ ਈਵੀ ਇੰਡੀਅਨ ਆਟੋ ਐਕਸਪੋ ਦੇ 16ਵੇਂ ਐਡੀਸ਼ਨ 'ਚ ਗਲੋਬਲ ਡੈਬਿਊ ਕਰੇਗੀ।

ਕੰਪਨੀ ਕਰਵਵ SUV ਕੂਪ ਈਵੀ ਕੰਸੈਪਟ ਅਤੇ ਅਵਿਨਿਆ ਈਵੀ ਕੰਸੈਪਟ ਨੂੰ ਵੀ ਆਟੋ ਸ਼ੋਅ 'ਚ ਸੋਅ ਕੇਸ਼ ਕਰੇਗੀ।

ਟਾਟਾ ਪੰਚ ਦੇ ਇਲੈਕਟ੍ਰਿਕ ਲੁੱਕ ਨੂੰ ਜਨਰੇਸ਼ਨ 2 ਪਲੇਟਫਾਰਮ 'ਤੇ ਡਿਜ਼ਾਈਨ ਕੀਤਾ ਜਾਵੇਗਾ।

ਟਾਟਾ ਪੰਚ ਈਵੀ ਦੇ 300 ਕਿਲੋਮੀਟਰ ਤੋਂ ਵੱਧ ਦੀ ਰੇਂਜ ਹੋਣ ਦੀ ਸੰਭਾਵਨਾ ਹੈ।

Curvv SUV ਨੂੰ ਪਿਓਰ EV, ਪੈਟਰੋਲ ਤੇ ਡੀਜ਼ਲ ਸਮੇਤ ਕਈ ਪਾਵਰਟ੍ਰੇਨਾਂ ਨਾਲ ਪੇਸ਼ ਕੀਤਾ ਜਾਵੇਗਾ।

Curvv ਨੂੰ 400km ਤੋਂ ਵੱਧ ਦੀ ਰੇਂਜ ਦੇ ਨਾਲ ਇੱਕ ਵੱਡਾ 40kWh ਬੈਟਰੀ ਪੈਕ ਮਿਲਣ ਦੀ ਉਮੀਦ ਹੈ।