ਜ਼ਿਆਦਾਤਰ ਲੋਕ ਗੂਗਲ ਕਰੋਮ 'ਤੇ ਰੋਜ਼ਾਨਾ ਕੰਮ ਕਰਦੇ ਹਨ।

ਗੂਗਲ ਇਸ ਸਾਲ ਕ੍ਰੋਮ 110 ਨੂੰ ਲਾਂਚ ਕਰਨ ਵਾਲਾ ਹੈ।

ਗੂਗਲ ਸਪੋਰਟ ਪੇਜ ਦੇ ਅਨੁਸਾਰ, ਇਹ ਨਵਾਂ ਸੰਸਕਰਣ 7 ਫਰਵਰੀ 2023 ਨੂੰ ਲਾਂਚ ਕੀਤਾ ਜਾ ਸਕਦਾ ਹੈ।

ਇਸਦੇ ਨਾਲ ਕੰਪਨੀ ਪੁਰਾਣੇ ਕ੍ਰੋਮ ਲਈ ਆਪਣਾ ਸਪੋਰਟ ਖਤਮ ਕਰ ਦੇਵੇਗੀ।

ਤੁਸੀਂ ਬਹੁਤ ਸਾਰੇ ਕੰਪਿਊਟਰਾਂ 'ਤੇ Google Chrome ਦੀ ਵਰਤੋਂ ਨਹੀਂ ਕਰ ਸਕੋਗੇ।

 ਕਰੋਮ ਵਰਜਨ 109, ਜੋ ਮਾਈਕਰੋਸਾਫਟ ਓਪਰੇਟਿੰਗ ਸਿਸਟਮ ਦੇ ਪੁਰਾਣੇ ਦੋ ਵਰਜਨਾਂ ਦਾ ਸਪੋਰਟ ਕਰਦਾ ਹੈ।

ਪਰ ਹੁਣ ਗੂਗਲ 15 ਜਨਵਰੀ, 2023 ਨੂੰ ਪੁਰਾਣੇ ਕ੍ਰੋਮ ਵਰਜ਼ਨ ਲਈ ਸਪੋਰਟ ਖਤਮ ਕਰਨ ਜਾ ਰਿਹਾ ਹੈ।

ਕ੍ਰੋਮ 109 ਆਖਰੀ ਵਰਜ਼ਨ ਹੈ ਜੋ ਵਿੰਡੋਜ਼ 7, ਵਿੰਡੋਜ਼ 8 ਜਾਂ ਵਿੰਡੋਜ਼ 8.1 ਨੂੰ ਸਪੋਰਟ ਕਰੇਗਾ।

ਦੱਸ ਦੇਈਏ ਕਿ ਯੂਜ਼ਰਸ ਵਿੰਡੋਜ਼ 7 ਜਾਂ ਵਿੰਡੋਜ਼ 8.1 'ਤੇ ਗੂਗਲ ਕ੍ਰੋਮ ਦੇ ਪੁਰਾਣੇ ਵਰਜ਼ਨ ਦੀ ਵਰਤੋਂ ਕਰ ਸਕਣਗੇ।

ਪਰ, ਉਹਨਾਂ ਨੂੰ ਕੋਈ ਨਵੇਂ ਅਪਡੇਟ ਜਾਂ ਸਿਕੋਰਟੀ ਫਿਕਸ ਨਹੀਂ ਮਿਲੇਗਾ।