Suryakumar Yadav ਬਣੇ ਅਜਿਹਾ ਕਰਨ ਵਾਲੇ ਦੁਨੀਆ ਦੇ ਪਹਿਲੇ ਬੱਲੇਬਾਜ਼

ਸੂਰਿਆਕੁਮਾਰ ਯਾਦਵ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਦੌਲਤ ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ ਤੀਜੇ ਟੀ-20 'ਚ 91 ਦੌੜਾਂ ਨਾਲ ਹਰਾਇਆ।

ਤਿੰਨ ਮੈਚਾਂ ਦੀ ਸੀਰੀਜ਼ 'ਚ ਭਾਰਤ ਨੇ 2-1 ਨਾਲ ਜਿੱਤ ਲਈ ਹੈ।

ਸੂਰਿਆਕੁਮਾਰ ਯਾਦਵ ਨੇ ਆਪਣੇ ਅੰਦਾਜ਼ 'ਚ ਬੱਲੇਬਾਜ਼ੀ ਕਰਦੇ ਹੋਏ 51 ਗੇਂਦਾਂ 'ਤੇ ਅਜੇਤੂ 112 ਦੌੜਾਂ ਬਣਾਈਆਂ।

ਸੂਰਿਆਕੁਮਾਰ ਯਾਦਵ ਨੇ 45 ਗੇਂਦਾਂ 'ਚ ਸੈਂਕੜਾ ਪੂਰਾ ਕੀਤਾ।

ਇਸ ਤਰ੍ਹਾਂ ਯਾਦਵ ਨੇ ਸਭ ਤੋਂ ਤੇਜ਼ ਟੀ-20 ਇੰਟਰਨੈਸ਼ਨਲ ਸੈਂਕੜਾ ਬਣਾਉਣ ਦਾ ਕੇਐੱਲ ਰਾਹੁਲ ਦਾ ਰਿਕਾਰਡ ਤੋੜ ਦਿੱਤਾ ਹੈ।

2016 'ਚ ਰਾਹੁਲ ਨੇ ਵੈਸਟਇੰਡੀਜ਼ ਖਿਲਾਫ 46 ਗੇਂਦਾਂ 'ਚ ਸੈਂਕੜਾ ਲਗਾਇਆ ਸੀ।

ਇਸ ਤਰ੍ਹਾਂ ਸੂਰਿਆ ਟੀ-20 ਅੰਤਰਰਾਸ਼ਟਰੀ ਕ੍ਰਿਕਟ 'ਚ 50 ਤੋਂ ਘੱਟ ਗੇਂਦਾਂ 'ਚ ਸੈਂਕੜਾ ਲਗਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ਼ ਬਣ ਗਏ ਹਨ।

ਭਾਰਤੀ ਬੱਲੇਬਾਜ਼ਾਂ ਦੀ ਇਸ ਸੂਚੀ 'ਚ ਸਭ ਤੋਂ ਉੱਪਰ ਰੋਹਿਤ ਸ਼ਰਮਾ ਦਾ ਨਾਂ ਹੈ।

ਰੋਹਿਤ ਨੇ 2017 'ਚ ਇੰਦੌਰ 'ਚ ਸ਼੍ਰੀਲੰਕਾ ਖਿਲਾਫ 35 ਗੇਂਦਾਂ 'ਚ ਸੈਂਕੜਾ ਲਗਾਇਆ ਸੀ।

ਟੀ-20 ਕ੍ਰਿਕਟ 'ਚ ਸਭ ਤੋਂ ਵੱਧ 3 ਸੈਂਕੜੇ ਭਾਰਤੀ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਲਗਾਏ।