ਭਾਰਤ ਦੇ ਹਿਮਾਲੀਅਨ ਖੇਤਰਾਂ 'ਚ ਬਹੁਤ ਸਾਰੀਆਂ ਝੀਲਾਂ ਸਰਦੀਆਂ ਦੇ ਮਹੀਨਿਆਂ 'ਚ ਜੰਮ ਜਾਂਦੀਆਂ ਹਨ।

ਸੋਂਗਮੋ ਝੀਲ- 12,310 ਫੁੱਟ ਦੀ ਉਚਾਈ 'ਤੇ ਸਥਿਤ ਸੋਂਗਮੋ ਝੀਲ ਗਲੇਸ਼ੀਅਲ ਝੀਲ ਸਰਦੀਆਂ ਦੇ ਮੌਸਮ ਦੌਰਾਨ ਜੰਮ ਜਾਂਦੀ ਹੈ।

ਚੋਲਾਮੂ ਝੀਲ 5330 ਮੀਟਰ ਦੀ ਉਚਾਈ 'ਤੇ ਸਥਿਤ ਇਹ ਤਾਜ਼ੇ ਪਾਣੀ ਦੀ ਝੀਲ ਅਕਸਰ ਸਰਦੀਆਂ ਵਿੱਚ ਜੰਮ ਜਾਂਦੀ ਹੈ।

ਡਲ ਝੀਲ ਕਸ਼ਮੀਰ ਦੀ ਸਭ ਤੋਂ ਮਸ਼ਹੂਰ ਝੀਲ ਹੈ। ਸਖ਼ਤ ਸਰਦੀਆਂ ਦੌਰਾਨ ਝੀਲ ਜੰਮ ਜਾਂਦੀ ਹੈ।

ਸਿੱਕਮ ਵਿੱਚ ਸਮੁੰਦਰ ਤਲ ਤੋਂ 17800 ਫੁੱਟ ਦੀ ਉਚਾਈ 'ਤੇ ਸਥਿਤ ਗੁਰੂਡੋਂਗਮਾਰ ਝੀਲ ਸਰਦੀਆਂ ਦੇ ਮੌਸਮ ਵਿੱਚ ਜੰਮੀ ਰਹਿੰਦੀ ਹੈ।

ਪੈਂਗੋਂਗ ਤਸੋ ਝੀਲ ਸਰਦੀਆਂ ਦੌਰਾਨ ਨਵੰਬਰ ਦੇ ਅਖੀਰ ਤੋਂ ਅਪ੍ਰੈਲ ਤੱਕ ਪੂਰੀ ਤਰ੍ਹਾਂ ਜੰਮ ਜਾਂਦੀ ਹੈ।

ਰੂਪਕੁੰਡ ਉੱਤਰਾਖੰਡ ਵਿੱਚ ਸਥਿਤ ਇੱਕ ਰਹੱਸਮਈ ਝੀਲ ਹੈ, ਜੋ ਸਮੁੰਦਰ ਤਲ ਤੋਂ ਲਗਪਗ 16 ਹਜ਼ਾਰ ਫੁੱਟ ਦੀ ਉਚਾਈ 'ਤੇ ਸਥਿਤ ਹੈ।

ਹਿਮਾਚਲ ਪ੍ਰਦੇਸ਼ 'ਚ ਸਥਿਤ ਪਰਾਸ਼ਰ ਝੀਲ ਸਮੁੰਦਰ ਤਲ ਤੋਂ 2,730 ਮੀਟਰ ਦੀ ਉਚਾਈ 'ਤੇ ਸਥਿਤ ਹੈ।

ਸੇਲਾ ਝੀਲ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਵਿੱਚ ਹੈ। ਸੇਲਾ ਝੀਲ ਬਹੁਤ ਖੂਬਸੂਰਤ ਹੈ। ਸਰਦੀਆਂ ਵਿੱਚ ਪੂਰੀ ਤਰ੍ਹਾਂ ਜੰਮ ਜਾਂਦੀ ਹੈ।

ਸੂਰਜ ਤਲ ਝੀਲ, ਹਿਮਾਚਲ ਪ੍ਰਦੇਸ਼ ਦੇ ਲਾਹੌਲ ਅਤੇ ਸਪਿਤੀ ਜ਼ਿਲੇ ਵਿੱਚ ਸਥਿਤ ਹੈ, ਭਾਰਤ ਦੀ ਤੀਜੀ ਸਭ ਤੋਂ ਉੱਚੀ ਝੀਲ ਹੈ।