ਕੰਨੜ ਸਿਨੇਮਾ ਦੇ ਰਿਸ਼ਭ ਸ਼ੈੱਟੀ ਦੀ ਫਿਲਮ ਕਾਂਤਾਰਾ ਨੇ ਬੈਸਟ ਫਿਲਮ ਤੇ ਬੈਸਟ ਐਕਟਰ ਸ਼੍ਰੇਣੀਆਂ 'ਚ ਅਵਾਰਡ ਸੂਚੀ 'ਚ ਆਪਣੀ ਜਗ੍ਹਾ ਬਣਾਈ।

ਸਾਰੇ ਰਿਕਾਰਡ ਤੋੜਨ ਵਾਲੀ ਇਸ ਫਿਲਮ ਨੇ ਆਸਕਰ ਦੀਆਂ ਦੋ ਸ਼੍ਰੇਣੀਆਂ 'ਚ ਦਾਅਵੇਦਾਰਾਂ ਦੀ ਸੂਚੀ 'ਚ ਆਪਣਾ ਸਥਾਨ ਪੱਕਾ ਕਰ ਲਿਆ ਹੈ।

ਰਿਸ਼ਭ ਸ਼ੈੱਟੀ ਨੇ ਇਸ ਫਿਲਮ ਦੀ ਕਹਾਣੀ ਲਿਖੀ, ਐਕਟਿੰਗ ਕੀਤੀ ਤੇ ਫਿਲਮ ਦਾ ਡਿਰੇਕਸਨ ਵੀ ਕੀਤਾ।

ਫਿਲਮ ਨੂੰ ਆਸਕਰ 'ਚ ਐਂਟਰੀ ਮਿਲਣ ਤੋਂ ਬਾਅਦ ਰੋਹਿਤ ਸ਼ੈੱਟੀ ਨੇ ਟਵਿੱਟਰ ਰਾਹੀਂ ਇਸ ਤਰ੍ਹਾਂ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ।

ਰਿਸ਼ਭ ਸ਼ੈੱਟੀ ਦੀ ਫਿਲਮ ਕੰਤਾਰਾ ਨੇ ਬੈਸਟ ਫਿਲਮ ਤੇ ਬੈਸਟ ਐਕਟਰ ਸ਼੍ਰੇਣੀਆਂ 'ਚ ਆਸਕਰ ਅਵਾਰਡ ਦੀ ਸੂਚੀ ਲਈ ਕੁਆਲੀਫਾਈ ਕੀਤਾ ਹੈ।

ਰਿਸ਼ਭ ਸ਼ੈੱਟੀ ਨੇ ਟਵੀਟ ਕੀਤਾ, 'ਸਾਨੂੰ ਇਹ ਦੱਸਦੇ ਹੋਏ ਬਹੁਤ ਖੁਸ਼ੀ ਹੋ ਰਹੀ ਹੈ ਕਿ 'ਕਾਂਤਾਰਾ' ਨੂੰ 2 ਆਸਕਰ ਪੁਰਸਕਾਰ ਮਿਲ ਚੁੱਕੇ ਹਨ।

ਸ਼ੈੱਟੀ ਨੇ ਉਨ੍ਹਾਂ ਸਾਰਿਆਂ ਦਾ ਦਿਲੋਂ ਧੰਨਵਾਦ ਲਿਖਿਆ ਜਿਨ੍ਹਾਂ ਨੇ ਸਾਡਾ ਸਮਰਥਨ ਕੀਤਾ। ਆਸਕਰ 'ਤੇ ਇਸ ਨੂੰ ਚਮਕਦਾ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ।

ਦੱਸ ਦੇਈਏ ਕਿ 'ਕਾਂਤਾਰਾ' ਨੇ ਆਸਕਰ ਦੀ ਦੌੜ 'ਚ ਲੇਟ ਐਂਟਰੀ ਕੀਤੀ।

ਇਸ ਦੇ ਨਾਲ ਐਸਐਸ ਰਾਜਾਮੌਲੀ ਦੀ RRR ਤੇ ਰਿਸ਼ਭ ਸ਼ੈੱਟੀ ਦੀ 'ਕਾਂਤਾਰਾ' ਨੇ ਆਸਕਰ ਦੀ ਦੌੜ ਸ਼ੁਰੂ ਕਰ ਦਿੱਤੀ।

ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੀਆਂ ਉਮੀਦਾਂ ਵਧ ਗਈਆਂ, ਕਿ 'ਕਾਂਤਾਰਾ' ਫਾਈਨਲ ਨੌਮੀਨੇਸ਼ਨ 'ਚ ਵੀ ਆਪਣੀ ਜਗ੍ਹਾ ਬਣਾ ਸਕਦੀ ਹੈ।

ਰਿਸ਼ਭ ਸ਼ੈੱਟੀ ਦੀ ਫਿਲਮ ਕੰਤਾਰਾ ਸਾਲ 2022 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ 'ਚ ਸ਼ਾਮਲ ਹੈ।

ਗਲੋਬਲ ਪੱਧਰ ਦੀ ਗੱਲ ਕਰੀਏ ਤਾਂ 400 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਇਸ ਫਿਲਮ ਨੇ ਹਾਲ ਹੀ 'ਚ ਸਿਨੇਮਾਘਰਾਂ 'ਚ 100 ਦਿਨ ਪੂਰੇ ਕੀਤੇ।

ਦੱਸ ਦੇਈਏ ਕਿ ਕਾਂਤਾਰਾ ਨੂੰ ਆਸਕਰ 2023 ਲਈ ਹੋਮਬਲ ਫਿਲਮਜ਼ ਵਲੋਂ ਪੇਸ਼ ਕੀਤਾ ਗਿਆ ਤੇ ਹੁਣ ਇਸਨੂੰ ਦੋ ਸ਼੍ਰੇਣੀਆਂ 'ਚ ਸ਼ਾਮਲ ਕੀਤਾ ਗਿਆ ਹੈ।