ਚਾਵਲਾਂ ਦਾ ਇੱਕ ਕਟੋਰੀ ਪਾਣੀ ਨਾਲ ਹੋਣਗੇ ਇਹ ਫ਼ਾਇਦੇ

ਚਾਵਲ ਦੇ ਪਾਣੀ ਵਿੱਚ ਭਰਪੂਰ ਕਾਰਬੋਹਾਈਡ੍ਰੇਟ ਹੁੰਦੇ ਹਨ। ਇਸ ਨੂੰ ਪੀਣ ਤੋਂ ਬਾਅਦ ਸਰੀਰ ਵਿੱਚ ਐਨਰਜੀ ਆਉਂਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ।

ਰੋਜ਼ ਚਾਵਲ ਦੇ ਪਾਣੀ ਨਾਲ ਮੂੰਹ ਧੋ ਕੇ ਕੀਲ-ਮੁਹਾਸੇ, ਦਾਗ਼-ਧੱਬਿਆਂ ਤੋਂ ਛੁਟਕਾਰਾ ਮਿਲਦਾ ਹੈ। ਚਮੜੀ ਵੀ ਕੋਮਲ ਹੁੰਦੀ ਹੈ ਅਤੇ ਚਮਕ ਵਧਦੀ ਹੈ।

ਚਾਵਲ ਦੇ ਪਾਣੀ ਨੂੰ ਵਾਲਾਂ ਵਿੱਚ ਸ਼ੈਂਪੂ ਕਰਨ ਦੇ ਬਾਅਦ ਕੰਡੀਸ਼ਨਰ ਦੀ ਤਰ੍ਹਾਂ ਵਰਤਿਆ ਜਾ ਸਕਦਾ ਹੈ।

ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਕਾਟਨ ਬਾਲ ਨਾਲ ਚਾਵਲ ਦਾ ਪਾਣੀ ਅੱਖਾਂ ਦੇ ਆਲੇ-ਦੁਆਲੇ ਲਗਾਉਣ ਨਾਲ ਡਾਰਕ ਸਰਕਲ ਦੂਰ ਹੋ ਜਾਣਗੇ।

ਚਾਵਲ ਦਾ ਪਾਣੀ ਪੀਣ ਨਾਲ ਹਾਜ਼ਮਾ ਠੀਕ ਹੁੰਦਾ ਹੈ ਤੇ ਕਬਜ਼ ਦੂਰ ਹੁੰਦੀ ਹੈ।

ਸਰੀਰ ਵਿੱਚ ਪਾਣੀ ਦੀ ਕਮੀ ਹੋਣ 'ਤੇ ਚਾਵਲ ਦਾ ਪਾਣੀ ਪਿਓ। ਛੇਤੀ ਆਰਾਮ ਮਿਲੇਗਾ।

ਲੂਜ਼ ਮੋਸ਼ਨ ਹੋਣ ਤੇ ਚਾਵਲ ਦਾ ਪਾਣੀ ਪੀਣ ਨਾਲ ਛੇਤੀ ਆਰਾਮ ਮਿਲਦਾ ਹੈ।

ਚਾਵਲ ਦੇ ਪਾਣੀ ਵਿੱਚ ਐਂਟੀ-ਵਾਇਰਲ ਤੱਤ ਹੁੰਦੇ ਹਨ ਜਿਸ ਵਿਚ ਵਾਇਰਲ ਬੁਖ਼ਾਰ ਹੋਣ 'ਤੇ ਚਾਵਲ ਦਾ ਪਾਣੀ ਪੀਣ ਨਾਲ ਆਰਾਮ ਅਤੇ ਤਾਕਤ ਮਿਲਦੀ ਹੈ।

ਢਿੱਡ ਵਿੱਚ ਜਲਨ ਹੋਣ ਉੱਤੇ ਚਾਵਲ ਦਾ ਪਾਣੀ ਪੀਣ ਨਾਲ ਠੰਢਕ ਮਿਲਦੀ ਹੈ।