ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ Maruti ਨੇ ਪੇਸ਼ ਕੀਤੀ Auto Expo 2023 ਕਾਰ

Maruti Jinmy Unveiled: ਲੰਬੇ ਇੰਤਜ਼ਾਰ ਤੋਂ ਬਾਅਦ, ਮਾਰੂਤੀ ਨੇ ਆਖਰਕਾਰ ਆਟੋ ਐਕਸਪੋ ਇੰਡੀਆ ਵਿੱਚ ਆਪਣੀ 5 ਡੋਰ ਜਿਮਨੀ ਨੂੰ ਪੇਸ਼ ਕੀਤਾ ਹੈ। 

ਇਸਦਾ ਇੰਤਜ਼ਾਰ ਕਾਫੀ ਲੰਬੇ ਸਮੇਂ ਤੋਂ ਹੋ ਰਿਹਾ ਸੀ। ਮਾਰੂਤੀ ਇਸ ਕਾਰ ਨੂੰ ਨੈਕਸਾ ਪਲੇਟਫਾਰਮ ਰਾਹੀਂ ਦੇਸ਼ 'ਚ ਵੇਚੇਗੀ।

ਮਾਰੂਤੀ ਦੀ ਇਹ ਆਫ ਰੋਡ 4x4 ਕਾਰ ਪੈਕਡ ਅੰਦਾਜ਼ 'ਚ ਸੜਕਾਂ 'ਤੇ ਉਤਰੇਗੀ। ਇਸ ਦੇ ਪੰਜ ਦਰਵਾਜ਼ੇ ਹੋਣਗੇ, ਜਿਸ ਕਾਰਨ ਇਹ ਕਾਰ ਬਾਕੀ ਦੇ ਮੁਕਾਬਲੇ ਜ਼ਿਆਦਾ ਆਰਾਮਦਾਇਕ ਹੋਵੇਗੀ। 

ਮਾਰੂਤੀ ਜਿਮਨੀ ਦਾ ਡਿਜ਼ਾਈਨ ਕਾਫੀ ਆਕਰਸ਼ਕ ਹੈ। ਜੋ ਕਿ ਮਾਰੂਤੀ ਦੀਆਂ ਬਾਕੀ ਕਾਰਾਂ ਵਾਂਗ ਹੀ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਹੋ ਸਕਦਾ ਹੈ। 

ਮਾਰੂਤੀ ਜਿਮਨੀ ਨੂੰ ਕਈ ਬਦਲਾਅ ਨਾਲ ਪੇਸ਼ ਕੀਤਾ ਗਿਆ ਹੈ। ਜਿਸ ਲਈ ਇਸ ਦੇ ਸਟੀਅਰਿੰਗ ਵ੍ਹੀਲ ਨੂੰ ਵੱਖਰੇ ਅੰਦਾਜ਼ 'ਚ ਪੇਸ਼ ਕੀਤਾ ਗਿਆ ਹੈ। 

ਜਿਮਨੀ ਨੂੰ 1.5L ਪੈਟਰੋਲ ਇੰਜਣ ਨਾਲ ਪੇਸ਼ ਕੀਤਾ ਜਾਵੇਗਾ। ਜੋ ਹਾਈਬ੍ਰਿਡ ਦੇ ਨਾਲ 102bhp ਦੀ ਵੱਧ ਤੋਂ ਵੱਧ ਪਾਵਰ ਅਤੇ 130Nm ਪੀਕ ਟਾਰਕ ਪੈਦਾ ਕਰੇਗਾ।

ਕਾਰ ਨੂੰ 4-ਸਪੀਡ ਆਟੋਮੈਟਿਕ (AMT) ਅਤੇ 5-ਸਪੀਡ ਮੈਨੂਅਲ (MT) ਗਿਅਰਬਾਕਸ ਦੇ ਨਾਲ ਪੇਸ਼ ਕੀਤਾ ਜਾਵੇਗਾ। ਇਹ ਕਾਰ ਤੁਹਾਨੂੰ ਆਫਰੋਡਿੰਗ ਲਈ ਬਹੁਤ ਵਧੀਆ ਅਨੁਭਵ ਦੇਵੇਗੀ।

ਆਫਰੋਡਿੰਗ ਸੜਕਾਂ ਨੂੰ ਧਿਆਨ 'ਚ ਰੱਖ ਕੇ ਤਿਆਰ ਕੀਤੀ ਗਈ ਇਹ ਕਾਰ ਸ਼ਾਨਦਾਰ ਗਰਾਊਂਡ ਕਲੀਅਰੈਂਸ ਦੇਵੇਗੀ ਤੇ ਮਾਰੂਤੀ ਇਸ ਕਾਰ ਨੂੰ ਬਿਹਤਰ ਬਜਟ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰੇਗੀ।

ਮਾਰੂਤੀ ਦੀ ਇਹ 5 ਡੋਰ ਜਿੰਮੀ ਕਾਰ ਭਾਰਤ ਵਿੱਚ ਮਹਿੰਦਰਾ ਐਂਡ ਮਹਿੰਦਰਾ ਦੀ ਬਹੁਤ ਪਸੰਦੀਦਾ ਮਹਿੰਦਰਾ ਥਾਰ ਨਾਲ ਸਿੱਧਾ ਮੁਕਾਬਲਾ ਕਰੇਗੀ।