Top 10 ਡਿਗਰੀਆਂ ਜਿਸ ਨੂੰ ਕਰ ਲੋਕਾਂ ਨੂੰ ਹੋਇਆ ਪਛਤਾਵਾ! ਬੋਲੇ- ਇਹ ਮੈਂ ਕੀ ਕਰ ਲਿਆ

ਸਰਵੇ ਵਿਚ ਪਹਿਲੇ ਨੰਬਰ 'ਤੇ Journalism ਦੀ ਡਿਗਰੀ ਹੈ। ਪੱਤਰਕਾਰੀ ਦੀ ਡਿਗਰੀ ਲੈਣ ਵਾਲੇ 87 ਫੀਸਦੀ ਲੋਕਾਂ ਨੇ ਇਹ ਕੋਰਸ ਕਰਨ ਤੋਂ ਬਾਅਦ ਪਛਤਾਵਾ ਕੀਤਾ ਹੈ।

ਦੂਜਾ ਨੰਬਰ 'ਤੇ Sociology ਭਾਵ ਸਮਾਜ ਸ਼ਾਸਤਰ ਦੀ ਡਿਗਰੀ ਹੈ। ਅਜਿਹਾ ਕਰਨ ਤੋਂ ਬਾਅਦ 72 ਫੀਸਦੀ ਲੋਕ ਨਿਰਾਸ਼ ਹੋਏ ਹਨ।

Liberal Arts ਦੀ ਡਿਗਰੀ ਤੀਜੇ ਨੰਬਰ 'ਤੇ ਹੈ। 73 ਫੀਸਦੀ ਲੋਕਾਂ ਨੂੰ ਅਜਿਹਾ ਕਰਨ 'ਤੇ ਪਛਤਾਵਾ ਹੈ।

ਚੌਥੇ ਨੰਬਰ 'ਤੇ communication ਦੀ ਡਿਗਰੀ ਹੈ, ਜਿਸ ਨੂੰ ਕਰਨ ਤੋਂ ਬਾਅਦ 64 ਫੀਸਦੀ ਲੋਕ ਨਿਰਾਸ਼ ਹਨ।

Education ਪੰਜਵੇਂ ਨੰਬਰ 'ਤੇ ਹੈ। ਸਿੱਖਿਆ ਦੀ ਡਿਗਰੀ ਲੈਣ ਵਾਲੇ 61 ਫੀਸਦੀ ਲੋਕਾਂ ਨੇ ਇਸ ਅਧਿਐਨ 'ਤੇ ਅਫਸੋਸ ਜਤਾਇਆ ਹੈ।

6ਵੇਂ ਨੰਬਰ 'ਤੇ marketing management ਅਤੇ research ਦੀ ਡਿਗਰੀ ਹੈ। 60 ਫੀਸਦੀ ਲੋਕ ਇਹ ਕਰ ਕੇ ਪਛਤਾ ਰਹੇ ਹਨ।

7ਵੇਂ ਨੰਬਰ 'ਤੇ Clinical Assisting ਡਿਗਰੀ ਹੈ, ਜਿਸ ਨੂੰ ਕਰ 58 ਫੀਸਦੀ ਲੋਕ ਪਛਤਾ ਰਹੇ ਹਨ।

8ਵੇਂ ਨੰਬਰ 'ਤੇ political science ਅਤੇ government course ਦੀ ਡਿਗਰੀ ਹੈ, ਜਿਸ ਨੂੰ ਕਰਨ ਤੋਂ ਬਾਅਦ 56 ਫੀਸਦੀ ਲੋਕਾਂ ਨੂੰ ਲੱਗਾ ਕਿ ਉਨ੍ਹਾਂ ਨੇ ਕੀ ਪੜ੍ਹਿਆ ਹੈ।

9ਵੇਂ ਨੰਬਰ 'ਤੇ biology ਦੀ ਡਿਗਰੀ ਹੈ, ਜਿਸ ਨੂੰ ਕਰਨ 'ਤੇ 52 ਫੀਸਦੀ ਲੋਕ ਪਛਤਾਉਂਦੇ ਹਨ।

10ਵੇਂ ਨੰਬਰ 'ਤੇ English language ਤੇ  literature ਦੀ ਡਿਗਰੀ ਹੈ, ਜਿਸ ਨੂੰ ਕਰਨ ਤੋਂ ਬਾਅਦ 52 ਫੀਸਦੀ ਲੋਕਾਂ ਨੇ ਪਛਤਾਵਾ ਕੀਤਾ।