ਇਸ ਸਵਾਲ ਦਾ ਜਵਾਬ ਦੇ ਕੇ ਆਰ ਬੋਨੀ ਗੈਬਰੀਅਲ ਮਿਸ ਯੂਨੀਵਰਸ ਬਣੀ

ਅਮਰੀਕਾ ਦੀ ਆਰ ਬੋਨੀ ਗੈਬਰੀਅਲ ਨੇ 71ਵਾਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਲਿਆ ਹੈ।

 ਭਾਰਤ ਦੀ ਸਾਬਕਾ ਮਿਸ ਯੂਨੀਵਰਸ ਹਰਨਾਜ਼ ਸੰਧੂ ਨੂੰ ਗੈਬਰੀਅਲ ਦਾ ਤਾਜ ਪਹਿਨਾਇਆ ਗਿਆ।

ਮਿਸ ਯੂਨੀਵਰਸ ਦਾ ਇਹ ਮੁਕਾਬਲਾ ਅਮਰੀਕਾ ਦੇ ਨਿਊ ਓਰਲੀਨਜ਼ ਸ਼ਹਿਰ ਵਿੱਚ ਹੋਇਆ।

ਮਿਸ ਯੂਨੀਵਰਸ ਦਾ ਇਹ ਸ਼ਾਨਦਾਰ ਪ੍ਰੋਗਰਾਮ ਐਤਵਾਰ ਸਵੇਰੇ ਆਯੋਜਿਤ ਕੀਤਾ ਗਿਆ। 

ਇਸ ਮੁਕਾਬਲੇ ਵਿੱਚ 25 ਸਾਲਾ ਦਿਵਿਤਾ ਰਾਏ ਨੇ ਭਾਰਤ ਦੀ ਪ੍ਰਤੀਨਿਧਤਾ ਕੀਤੀ। 

ਦਿਵਿਤਾ ਨੇ ਸਿਖਰਲੇ 16 ਵਿੱਚ ਥਾਂ ਬਣਾਈ ਪਰ ਸਿਖਰ 5 ਵਿੱਚੋਂ ਬਾਹਰ ਹੋ ਗਈ।

 ਮਿਸ ਯੂਨੀਵਰਸ  ਆਰ ਬੋਨੀ ਗੈਬਰੀਅਲ ਹਿਊਸਟਨ, ਟੈਕਸਾਸ, ਅਮਰੀਕਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ