ਸਾਦਗੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਐਕਟਰਸ Nora Fatehi, ਲੋਕਾਂ ਨੇ ਕੀਤੀਆਂ ਖੂਬ ਤਾਰੀਫਾਂ

ਨੋਰਾ ਫਤੇਹੀ ਨੂੰ ਨਾ ਸਿਰਫ ਬਾਲੀਵੁੱਡ ਸਗੋਂ ਗਲੋਬਲ ਪੱਧਰ 'ਤੇ ਪਸੰਦ ਕੀਤਾ ਜਾਂਦਾ ਹੈ।

ਬੀਤੀ ਰਾਤ ਐਕਟਰਸ ਨੋਰਾ ਫਤੇਹੀ ਫਿਲਮ ਮਿਸ਼ਨ ਮਜਨੂੰ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਪਹੁੰਚੀ।

ਸਪੈਸ਼ਲ ਸਕ੍ਰੀਨਿੰਗ 'ਤੇ ਨੋਰਾ ਫਤੇਹੀ ਦਾ ਇੱਕ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ।

ਇਸ ਦੌਰਾਨ ਨੋਰਾ ਟ੍ਰਡਿਸ਼ਨਲ ਲੁੱਕ 'ਚ ਨਜ਼ਰ ਆਈ, ਜਿਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ।

ਇਸ 'ਚ ਨੋਰਾ ਸਫੇਦ ਰੰਗ ਦੇ ਚੂੜੀਦਾਰ ਸਲਵਾਰ ਸੂਟ 'ਚ ਨਜ਼ਰ ਆਈ।

ਇਸ ਲੁੱਕ 'ਚ ਨੋਰਾ ਕਾਫੀ ਸ਼ਾਨਦਾਰ ਨਜ਼ਰ ਆਈ, ਜਿਸ ਨੂੰ ਦੇਖ ਕੇ ਫੈਨਜ਼ ਸੋਸ਼ਲ ਮੀਡੀਆ 'ਤੇ ਉਸ ਦੀ ਖੂਬ ਤਾਰੀਫ ਕਰ ਰਹੇ ਹਨ।

ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, 'ਸਿਪਲ ਐਂਡ ਬਿਊਟੀਫਿਕ ਨੋਰਾ', ਜਦਕਿ ਦੂਜੇ ਨੇ ਲਿਖਿਆ, 'ਤੁਸੀਂ ਹਰ ਡਰੈੱਸ 'ਚ ਸ਼ਾਨਦਾਰ ਲੱਗ ਰਹੇ ਹੋ'।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਆਰੀਅਨ ਅਤੇ ਨੋਰਾ ਦੇ ਡੇਟਿੰਗ ਦੀਆਂ ਖ਼ਬਰਾਂ ਸਾਹਮਣੇ ਆਈਆਂ ਸੀ।

ਦਰਅਸਲ ਦੋਵਾਂ ਦੀਆਂ ਕੁਝ ਆਮ ਲੋਕਾਂ ਨਾਲ ਤਸਵੀਰਾਂ ਵਾਇਰਲ ਹੋ ਰਹੀਆਂ ਸੀ। ਜਿਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋਈ।

ਨੋਰਾ ਦੀਆਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਫੈਨਸ ਨੇ ਅੰਦਾਜ਼ਾ ਲਗਾਇਆ ਕਿ ਆਰੀਅਨ ਤੇ ਨੋਰਾ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ।