Apple ਨੇ ਭਾਰਤੀ ਬਾਜ਼ਾਰ 'ਚ 14-ਇੰਚ ਤੇ 16-ਇੰਚ ਸਕ੍ਰੀਨ ਸਾਈਜ਼ ਦੇ ਨਾਲ MacBook Pro ਨੂੰ ਲਾਂਚ ਕੀਤਾ।

ਇਸ ਦੇ ਨਾਲ ਹੀ ਐਪਲ ਨੇ Mac Mini ਵੀ ਲਾਂਚ ਕੀਤਾ, ਜੋ ਕਿ M2 ਤੇ M2 Pro ਦੇ ਨਾਲ ਆਉਂਦਾ ਹੈ।

ਕੰਪਨੀ ਮੁਤਾਬਕ M2 Pro ਅਤੇ M2 Max ਦੇ ਨਾਲ ਆਉਣ ਵਾਲਾ ਨਵਾਂ ਮੈਕਬੁੱਕ ਪ੍ਰੋ ਮਾਡਲ ਇੰਟੈਲ ਆਧਾਰਿਤ ਮੈਕਬੁੱਕ ਪ੍ਰੋ ਤੋਂ 6 ਗੁਣਾ ਤੇਜ਼ ਹੋਵੇਗਾ।

ਮੈਕਬੁੱਕ ਪ੍ਰੋ ਦੇ 14-ਇੰਚ ਵੇਰੀਐਂਟ ਨੂੰ 1,99,900 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦਿਆ ਜਾ ਸਕੇਗਾ।

ਮੈਕਬੁੱਕ ਪ੍ਰੋ ਦੇ 14-ਇੰਚ ਵੇਰੀਐਂਟ ਵੇਰੀਐਂਟ M2 Pro ਚਿੱਪਸੈੱਟ ਦੇ ਨਾਲ ਆਉਂਦਾ ਹੈ। ਜਦੋਂਕਿ 16-ਇੰਚ ਵੇਰੀਐਂਟ ਦੀ ਕੀਮਤ 2,49,900 ਰੁਪਏ ਹੈ।

M2 ਮੈਕਸ ਚਿਪਸੈੱਟ ਅਤੇ 14-ਇੰਚ ਸਕਰੀਨ ਸਾਈਜ਼ ਵਾਲਾ ਮੈਕਬੁੱਕ ਪ੍ਰੋ 3,09,900 ਰੁਪਏ ਵਿੱਚ ਖਰੀਦ ਲਈ ਉਪਲੱਬਧ ਹੋਵੇਗਾ।

ਇਸ ਦੇ 16 ਇੰਚ ਸਕਰੀਨ ਸਾਈਜ਼ ਵੇਰੀਐਂਟ ਦੀ ਕੀਮਤ 3,49,900 ਰੁਪਏ ਹੈ।

ਲੈਪਟਾਪ ਸਪੇਸ ਗ੍ਰੇ ਅਤੇ ਸਿਲਵਰ ਕਲਰ 'ਚ ਆਉਂਦਾ ਹੈ। ਤੁਸੀਂ ਐਪਲ ਦੇ ਅਧਿਕਾਰਤ ਸਟੋਰ ਤੋਂ ਖਰੀਦ ਸਕਦੇ ਹੋ।

M2 ਚਿੱਪ ਵਾਲੇ ਮੈਕ ਮਿਨੀ ਦੀ ਕੀਮਤ 59,900 ਰੁਪਏ ਹੈ, ਜਦਕਿ M2 ਪ੍ਰੋ ਪ੍ਰੋਸੈਸਰ ਵਾਲੇ ਵੇਰੀਐਂਟ ਦੀ ਕੀਮਤ 1,29,900 ਰੁਪਏ ਹੈ।

ਐਪਲ ਨੇ ਮੈਕਬੁੱਕ ਪ੍ਰੋ ਨੂੰ ਦੋ ਚਿੱਪਸੈੱਟਾਂ, ਦੋ ਸਕਰੀਨ ਆਕਾਰ ਅਤੇ ਦੋ ਰੰਗ ਵਿਕਲਪਾਂ ਵਿੱਚ ਲਾਂਚ ਕੀਤਾ ਹੈ।

ਕੰਪਨੀ ਮੁਤਾਬਕ ਇਸ 'ਚ ਖਪਤਕਾਰਾਂ ਨੂੰ 22 ਘੰਟੇ ਤੱਕ ਦੀ ਬੈਟਰੀ ਲਾਈਫ ਮਿਲੇਗੀ। ਨਵੇਂ ਮੈਕਬੁੱਕ ਪ੍ਰੋ 'ਚ ਵਾਈ-ਫਾਈ 6ਈ ਸਪੋਰਟ ਕੀਤਾ ਜਾਵੇਗਾ।

ਲੈਪਟਾਪ 1080p ਫੇਸਟਾਈਮ HD ਕੈਮਰਾ, 6 ਸਪੀਕਰ ਸਾਊਂਡ ਸਿਸਟਮ ਅਤੇ ਸਟੂਡੀਓ ਕੁਆਲਿਟੀ ਮਾਈਕ ਦੇ ਨਾਲ ਆਉਂਦਾ ਹੈ।