ਖ਼ੂਬਸੂਰਤੀ ‘ਚੋਂ ਕਿਸੇ ਹੀਰੋਇਨ ਤੋਂ ਘੱਟ ਨਹੀਂ ਇਸ ਧਮਾਕੇਦਾਰ ਬੱਲੇਬਾਜ਼ ਦੀ ਪਤਨੀ! ਦੋ ਬੱਚਿਆਂ ਦੀ ਹੈ ਮਾਂ ਪਰ ਫਿਟਨੈੱਸ ਦੇਖ ਰਹਿ ਜਾਵੋਗੇ ਹੈਰਾਨ

ਭਾਰਤ ਦੇ ਵਿਸਫੋਟਕ ਬੱਲੇਬਾਜ਼ ਵਰਿੰਦਰ ਸਹਿਵਾਗ ਦੀ ਪਤਨੀ ਆਰਤੀ ਫਿਟਨੈੱਸ ਅਤੇ ਖੂਬਸੂਰਤੀ ਦੇ ਮਾਮਲੇ 'ਚ ਵੱਡੀਆਂ ਹੀਰੋਇਨਾਂ ਨੂੰ ਮਾਤ ਦਿੰਦੀ ਹੈ। 

ਆਰਤੀ ਸਹਿਵਾਗ 2 ਬੇਟਿਆਂ ਦੀ ਮਾਂ ਹੈ, ਜਿਨ੍ਹਾਂ 'ਚੋਂ ਇਕ ਦੀ ਉਮਰ 15 ਸਾਲ ਅਤੇ ਦੂਜੇ ਦੀ ਉਮਰ 13 ਸਾਲ ਹੈ। 

ਆਰਤੀ ਦੀ ਫਿਟਨੈੱਸ ਅਤੇ ਉਸ ਦੇ ਸਟਾਈਲਿਸ਼ ਅੰਦਾਜ਼ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ 15 ਸਾਲ ਦੇ ਬੇਟੇ ਦੀ ਮਾਂ ਹੈ।

ਆਰਤੀ ਅਹਲਾਵਤ ਅਤੇ ਵਰਿੰਦਰ ਸਹਿਵਾਗ ਇੱਕ ਦੂਜੇ ਨੂੰ ਬਚਪਨ ਤੋਂ ਜਾਣਦੇ ਹਨ। ਇਨ੍ਹਾਂ ਦੋਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ 'ਚ ਬਦਲ ਗਈ। 

ਫਿਰ ਆਰਤੀ ਅਤੇ ਸਹਿਵਾਗ ਨੇ ਲਵ ਮੈਰਿਜ ਕੀਤੀ। ਸਹਿਵਾਗ ਅਤੇ ਆਰਤੀ ਦਾ ਵਿਆਹ ਸਾਲ 2007 ਵਿੱਚ ਹੋਇਆ ਸੀ।

ਵਰਿੰਦਰ ਸਹਿਵਾਗ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ 21 ਸਾਲ ਦੀ ਉਮਰ 'ਚ ਉਨ੍ਹਾਂ ਨੇ ਮਜ਼ਾਕ 'ਚ ਆਰਤੀ ਨੂੰ ਵਿਆਹ ਲਈ ਕਿਹਾ ਸੀ ਅਤੇ ਉਸ ਨੇ ਹਾਂ ਕਹਿ ਦਿੱਤੀ ਸੀ।

ਆਰਤੀ ਤੇ ਸਹਿਵਾਗ ਦਾ ਵਿਆਹ ਨਵੀਂ ਦਿੱਲੀ ਵਿੱਚ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਬੰਗਲੇ ਵਿੱਚ ਹਰਿਆਣਵੀ ਅੰਦਾਜ਼ ਵਿੱਚ ਹੋਇਆ ਸੀ। 

ਆਰਤੀ ਸਹਿਵਾਗ ਇਕ ਬਿਜ਼ਨੈੱਸ ਵੂਮੈਨ ਹੈ ਅਤੇ ਖੁਦ ਨੂੰ ਕਾਫੀ ਫਿੱਟ ਰੱਖਦੀ ਹੈ। ਆਰਤੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। 

ਆਰਤੀ ਅਤੇ ਸਹਿਵਾਗ ਦੀ ਬਾਂਡਿੰਗ ਕਾਫੀ ਚੰਗੀ ਹੈ। ਸਹਿਵਾਗ ਬਹੁਤ ਮਜ਼ਾਕੀਆ ਹੈ। ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦਾ ਮਜ਼ਾਕੀਆ ਅੰਦਾਜ਼ ਪ੍ਰਸ਼ੰਸਕਾਂ ਦੁਆਰਾ ਕਾਫੀ ਪਸੰਦ ਕੀਤਾ ਜਾਂਦਾ ਹੈ।

ਆਰਤੀ ਸਹਿਵਾਗ ਆਪਣੇ ਬੱਚਿਆਂ ਨਾਲ ਵੀ ਕਾਫੀ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਸਹਿਵਾਗ ਦੇ ਦੋਵੇਂ ਬੇਟੇ ਆਰੀਆਵੀਰ ਤੇ ਵੇਦਾਂਤ ਆਪਣੇ ਪਿਤਾ ਦੀ ਤਰ੍ਹਾਂ ਕ੍ਰਿਕਟ ਖੇਡਦੇ ਹਨ। 

ਸਹਿਵਾਗ ਦੇ ਵੱਡੇ ਆਰੀਆਵੀਰ ਨੂੰ ਹਾਲ ਹੀ ਵਿੱਚ ਅੰਡਰ-16 ਵਿਜੇ ਮਰਚੈਂਟ ਟਰਾਫੀ ਲਈ ਦਿੱਲੀ ਟੀਮ ਵਿੱਚ ਚੁਣਿਆ ਗਿਆ ਸੀ।