ਅਮਿਤਾਭ ਬੱਚਨ ਨੇ ਫੁੱਟਬਾਲ ਸਟਾਰ ਮੈਸੀ, ਰੋਨਾਲਡੋ ਤੇ ਐਮਬਾਪੇ ਨਾਲ ਕੀਤੀ ਮੁਲਾਕਾਤ

ਹਿੰਦੀ ਸਿਨੇਮਾ ਦੇ ਮੈਗਾਸਟਾਰ ਅਮਿਤਾਭ ਬੱਚਨ ਸਾਊਦੀ ਅਰਬ ਦੇ ਦੌਰੇ 'ਤੇ ਹਨ। 

ਇੱਥੇ ਅਮਿਤਾਭ ਬੱਚਨ ਨੇ ਰਿਆਦ ਐਸਟੀ ਇਲੈਵਨ ਅਤੇ ਪੈਰਿਸ ਸੇਂਟ ਜਰਮਨ ਵਿਚਕਾਰ ਖੇਡੇ ਗਏ ਫੁੱਟਬਾਲ ਮੈਚ 'ਚ ਮਹਿਮਾਨ ਵਜੋਂ ਸ਼ਿਰਕਤ ਕੀਤੀ। 

ਇਸ ਦੌਰਾਨ ਅਮਿਤਾਭ ਬੱਚਨ ਨੇ ਫੁੱਟਬਾਲ ਦੇ ਦਿੱਗਜਾਂ ਕ੍ਰਿਸਟੀਆਨੋ ਰੋਨਾਲਡੋ, ਮੇਸੀ ਤੇ ਐਮਬਾਪੇ ਨਾਲ ਖ਼ਾਸ ਮੁਲਾਕਾਤ ਕੀਤੀ। 

ਅਮਿਤਾਭ ਬੱਚਨ ਨੇ ਸ਼ੁੱਕਰਵਾਰ ਸਵੇਰੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ।

ਜਿਸ 'ਚ ਅਮਿਤਾਭ ਬੱਚਨ ਸਾਊਦੀ ਦੇ ਕਿੰਗ ਫਾਹਦ ਇੰਟਰਨੈਸ਼ਨਲ ਸਟੇਡੀਅਮ 'ਚ ਨਜ਼ਰ ਆ ਰਹੇ ਹਨ। 

ਇਸ ਦੌਰਾਨ ਅਮਿਤਾਭ ਰਿਆਦ ST-11 ਅਤੇ PSG ਫੁੱਟਬਾਲ ਟੀਮ ਦੇ ਖਿਡਾਰੀਆਂ ਨਾਲ ਹੱਥ ਮਿਲਾਉਂਦੇ ਨਜ਼ਰ ਆ ਰਹੇ ਹਨ। 

ਅਜਿਹੇ 'ਚ ਬਿੱਗ ਬੀ ਨੇ ਫੁੱਟਬਾਲ ਦੇ ਦੋ ਵੱਡੇ ਸੁਪਰਸਟਾਰ ਲਿਓਨੇਲ ਮੇਸੀ ਅਤੇ ਕ੍ਰਿਸਟੀਆਨੋ ਰੋਨਾਲਡੋ ਨਾਲ ਵੀ ਖ਼ਾਸ ਗੱਲਬਾਤ ਕੀਤੀ।

ਅਮਿਤਾਭ ਬੱਚਨ ਨੇ ਇਸ ਵੀਡੀਓ ਦੇ ਕੈਪਸ਼ਨ 'ਤੇ ਲਿਖਿਆ ਹੈ ਕਿ- ਰਿਆਦ 'ਚ ਇੱਕ ਸ਼ਾਮ, ਕਿਆ ਸ਼ਾਮ ਹੈ। 

ਕ੍ਰਿਸਟੀਆਨੋ ਰੋਨਾਲਡੋ, ਲਿਓਨੇਲ ਮੇਸੀ, ਐਮਬਾਪੇ ਅਤੇ ਨੇਮਾਰ ਵਰਗੇ ਖਿਡਾਰੀ ਇਕੱਠੇ ਖੇਡ ਰਹੇ ਹਨ। 

ਪੀ. ਐਸ. ਜੀ. ਅਤੇ ਰਿਆਦ ਇਲੈਵਨ ਦਾ ਮਹਿਮਾਨ ਵਜੋਂ ਇਸ ਮੈਚ ਦਾ ਉਦਘਾਟਨ ਕਰਨਾ ਕਾਫ਼ੀ ਜ਼ਬਰਦਸਤ ਸੀ।

ਸੁਪਰਸਟਾਰ ਅਮਿਤਾਭ ਬੱਚਨ ਨੂੰ ਫੁੱਟਬਾਲ ਦੇ ਦਿੱਗਜਾਂ ਕ੍ਰਿਸਟੀਆਨੋ ਰੋਨਾਲਡੋ ਤੇ ਲਿਓਨਲ ਮੇਸੀ ਨਾਲ ਦੇਖ ਕੇ ਲੋਕ ਕਾਫੀ ਖੁੱਸ਼ ਹਨ।