Aftab Shivdasani Net Worth: ਆਫਤਾਬ ਸ਼ਿਵਦਾਸਾਨੀ ਦਾ ਕਰੀਅਰ ਫਲਾਪ ਹੋਣ ਦੇ ਬਾਵਜੂਦ ਕਰੋੜਾਂ ਕਿਵੇਂ ਕਮਾਏ? ਇੰਨੀਆਂ ਮਹਿੰਗੀਆਂ ਕਾਰਾਂ ਦੇ ਮਾਲਕ

Aftab Shivdasani Net Worth:ਆਫਤਾਬ ਸ਼ਿਵਦਾਸਾਨੀ ਨੇ ਅਨਿਲ ਕਪੂਰ ਦੀ ਸੁਪਰਹਿੱਟ ਫਿਲਮ ਮਿਸਟਰ ਇੰਡੀਆ ਤੋਂ ਬਾਲ ਕਲਾਕਾਰ ਦੇ ਰੂਪ ਵਿੱਚ ਫਿਲਮੀ ਦੁਨੀਆ ਵਿੱਚ ਪ੍ਰਵੇਸ਼ ਕੀਤਾ।

ਹਾਲਾਂਕਿ ਉਹ ਫਿਲਮਾਂ 'ਚ ਜ਼ਿਆਦਾ ਸਫਲ ਨਹੀਂ ਹੋਏ ਸਨ। ਆਫਤਾਬ ਸ਼ਿਵਦਾਸਾਨੀ ਨੇ ਫਿਲਮ 'ਮਸਤ' ਤੋਂ ਪ੍ਰਸਿੱਧੀ ਹਾਸਲ ਕੀਤੀ।

ਇਸ ਫਿਲਮ 'ਚ ਉਨ੍ਹਾਂ ਨਾਲ ਉਰਮਿਲਾ ਮਾਤੋਂਡਕਰ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ।

ਆਫਤਾਬ ਸ਼ਿਵਦਾਸਾਨੀ ਫਿਲਮਾਂ ਤੋਂ ਦੂਰ ਰਹਿ ਕੇ ਵੀ ਕਰੋੜਾਂ ਦੀ ਕਮਾਈ ਕਰਦੇ ਹਨ।

ਆਫਤਾਬ ਭਾਵੇਂ ਫਿਲਮਾਂ 'ਚ ਬਹੁਤਾ ਕਮਾਲ ਨਹੀਂ ਦਿਖਾ ਸਕੇ ਪਰ ਉਹ ਹੋਰ ਖੇਤਰਾਂ 'ਚ ਵੀ ਕਾਫੀ ਨਾਮਣਾ ਖੱਟਦਾ ਰਿਹਾ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਆਫਤਾਬ ਸ਼ਿਵਦਾਸਾਨੀ ਆਪਣੇ ਇਵੈਂਟਸ ਅਤੇ ਪ੍ਰੋਡਕਸ਼ਨ ਹਾਊਸ ਤੋਂ ਸਾਲਾਨਾ 3 ਕਰੋੜ ਰੁਪਏ ਕਮਾ ਲੈਂਦੇ ਹਨ।

ਆਫਤਾਬ ਕੋਲ 51 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ ਅਤੇ ਮੁੰਬਈ ਵਿਚ ਇਕ ਆਲੀਸ਼ਾਨ ਅਪਾਰਟਮੈਂਟ ਵੀ ਹੈ। ਆਫਤਾਬ ਨੂੰ ਆਲੀਸ਼ਾਨ ਜ਼ਿੰਦਗੀ ਜਿਊਣਾ ਪਸੰਦ ਹੈ।

ਆਫਤਾਬ ਸ਼ਿਵਦਾਸਨੀ   ਲਗਜ਼ਰੀ ਗੱਡੀਆਂ ਦੇ ਸ਼ੌਕੀਨ ਹਨ। ਔਡੀ RS 5 (1.09 ਕਰੋੜ ਰੁਪਏ) ਅਤੇ BMW X6 (1.22 ਕਰੋੜ ਰੁਪਏ) ਵਰਗੀਆਂ ਮਹਿੰਗੀਆਂ ਗੱਡੀਆਂ ਉਸ ਦੀ ਕਾਰ ਕਲੈਕਸ਼ਨ ਵਿੱਚ ਮੌਜੂਦ ਹਨ।

ਆਫਤਾਬ ਸ਼ਿਵਦਾਸਾਨੀ ਨੇ ਆਵਾਰਾ ਪਾਗਲ ਦੀਵਾਨਾ, ਮਸਤੀ, ਗ੍ਰੈਂਡ ਮਸਤੀ ਅਤੇ ਕਯਾ ਕੂਲ ਹੈ ਹਮ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ।

ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਆਫਤਾਬ ਸ਼ਿਵਦਾਸਾਨੀ ਦਾ ਵਿਆਹ ਕਬੀਰ ਬੇਦੀ ਦੀ ਪਤਨੀ ਦੀ ਭੈਣ ਨੀਨ ਦੁਸਾਂਜ ਨਾਲ ਹੋਇਆ ਹੈ। ਉਸ ਦੀ ਪਤਨੀ ਬ੍ਰਿਟਿਸ਼ ਭਾਰਤੀ ਹੈ।