Uorfi Javed: ਉਰਫੀ ਜਾਵੇਦ ਨੇ ਕਾਲੇ ਲਿਫਾਫਿਆਂ ਦੀ ਡਰੈੱਸ ਬਣਾਈ, ਲੋਕ ਕਰ ਰਹੇ ਤਾਰੀਫ, ਵੀਡੀਓ ਵਾਇਰਲ

ਉਰਫੀ ਜਾਵੇਦ ਨੇ ਇੱਕ ਵਾਰ ਫਿਰ ਆਪਣੇ ਅਨੋਖੇ ਪਹਿਰਾਵੇ ਦਾ ਜਾਦੂ ਚਲਾਇਆ ਹੈ। ਇਸ ਵਾਰ ਉਹ ਡਸਟਬਿਨ ਬੈਗ ਨਾਲ ਬਣੀ ਡਰੈੱਸ 'ਚ ਨਜ਼ਰ ਆਈ। 

ਉਰਫੀ ਜਾਵੇਦ ਨੇ ਡਸਟਬਿਨ ਬੈਗ ਦੀ ਡਰੈੱਸ ਪਹਿਨ ਕੇ ਇਕ ਵੀਡੀਓ ਸ਼ੇਅਰ ਕੀਤੀ, ਜਿਸ 'ਤੇ ਲਿਖਿਆ ਹੈ, ''ਜਦੋਂ ਮੈਂ ਬਿੱਗ ਬੌਸ 'ਚ ਸੀ ਤਾਂ ਮੈਂ ਡਸਟਬਿਨ ਬੈਗ ਦੀ ਡਰੈੱਸ ਬਣਾਈ ਸੀ। 

 ਉਰਫੀ ਨੇ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "ਮੈਂ ਇਸਨੂੰ ਰੈੱਡ ਕਾਰਪੇਟ 'ਤੇ ਵੀ ਪਹਿਨ ਸਕਦੀ ਹਾਂ, ਮਜ਼ਾਕ ਨਹੀਂ ਕਰ ਰਹੀ। 

ਉਰਫੀ ਜਾਵੇਦ ਨੇ ਸਾਈਕਲ ਚੇਨ, ਮੋਰ ਦੇ ਖੰਭ, ਮੋਬਾਈਲ ਫੋਨ, ਸਿਮ ਕਾਰਡ, ਕੱਚ ਦੇ ਟੁਕੜਿਆਂ ਸਮੇਤ ਕਈ ਚੀਜ਼ਾਂ ਤੋਂ ਡਰੈੱਸ ਬਣਾਈ ਹੈ। 

ਇੱਕ ਸਮਾਂ ਸੀ ਜਦੋਂ ਨਵਾਬਾਂ ਦੇ ਸ਼ਹਿਰ ਤੋਂ ਆਈ ਉਰਫੀ ਜਾਵੇਦ ਅਦਾਕਾਰਾ ਬਣਨ ਦਾ ਸੁਪਨਾ ਲੈ ਕੇ ਮਾਇਆਨਗਰੀ ਮੁੰਬਈ ਆਈ ਸੀ। 

ਉਰਫੀ ਜਾਵੇਦ ਨੇ ਅਦਾਕਾਰੀ ਦੀ ਦੁਨੀਆ ਵਿੱਚ ਆਪਣਾ ਨਾਮ ਬਣਾਉਣ ਦੀਆਂ ਕਈ ਕੋਸ਼ਿਸ਼ਾਂ ਤੋਂ ਬਾਅਦ

ਆਪਣੀ ਫੈਸ਼ਨ ਗੇਮ ਖੇਡੀ ਅਤੇ ਉਹ ਕੁਝ ਹੀ ਸਮੇਂ ਵਿੱਚ ਸੋਸ਼ਲ ਮੀਡੀਆ ਦੀ ਸਨਸਨੀ ਬਣ ਗਈ।

ਉਰਫੀ ਜਾਵੇਦ ਨੇ ਅਜਿਹੀ ਡਰੈੱਸ ਬਣਾਈ ਹੈ, ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ।