ਵਿਵਾਦਿਤ ਟੈਲੀਵਿਜ਼ਨ ਰਿਐਲਿਟੀ ਸ਼ੋਅ 'ਬਿੱਗ ਬੌਸ' ਦੇ 16ਵੇਂ ਸੀਜ਼ਨ ਨੂੰ ਆਪਣਾ ਪਹਿਲਾ ਫਾਈਨਲਿਸਟ ਮਿਲ ਗਿਆ ਹੈ।

'ਛੋਟੀ ਸਰਦਾਰਨੀ' ਫੇਮ ਅਦਾਕਾਰਾ ਨਿਮਰਤ ਕੌਰ ਆਹਲੂਵਾਲੀਆ ਨੂੰ 'ਬਿੱਗ ਬੌਸ 16' ਦੇ ਫਿਨਾਲੇ ਦੀ ਟਿਕਟ ਮਿਲ ਗਈ ਹੈ।

ਨਿਮਰਤ ਕੌਰ ਦੀ ਐਂਟਰੀ ਸਿੱਧੇ ਫਿਨਾਲੇ ਹਫਤੇ ਵਿੱਚ ਹੋਈ ਹੈ।

ਨਿਮਰਤ ਕੌਰ ਆਹਲੂਵਾਲੀਆ ਵਿਵਾਦਿਤ ਰਿਐਲਿਟੀ ਸ਼ੋਅ 'ਬਿੱਗ ਬੌਸ 16' ਦੇ ਫਾਈਨਲ 'ਚ ਪਹੁੰਚਣ ਵਾਲੀ ਪਹਿਲੀ ਪ੍ਰਤੀਯੋਗੀ ਹੈ।

ਨਿਮਰਤ ਇਕ ਟਾਸਕ ਦੌਰਾਨ 'ਟਿਕਟ ਟੂ ਫਿਨਾਲੇ' ਹਾਸਲ ਕਰਨ 'ਚ ਸਫਲ ਰਹੀ।

ਜਦੋਂ ਪ੍ਰਿਅੰਕਾ ਅਤੇ ਐਮਸੀ ਸਟੈਨ ਕਿਸੇ ਨਤੀਜੇ 'ਤੇ ਨਹੀਂ ਪਹੁੰਚੇ ਤਾਂ ਬਿੱਗ ਬੌਸ ਨੇ ਟਾਸਕ ਨੂੰ ਖਤਮ ਕਰ ਦਿੱਤਾ।

ਨਿਮਰਤ ਕਪਤਾਨ ਬਣੀ ਹੋਈ ਹੈ ਅਤੇ ਫਿਨਾਲੇ ਵੀਕ ਵਿੱਚ ਪਹੁੰਚਣ ਵਾਲੀ ਪਹਿਲੀ ਵਿਅਕਤੀ ਬਣ ਗਈ ਹੈ।

ਬਿੱਗ ਬੌਸ 16 ਦੇ ਮੌਜੂਦਾ ਮੁਕਾਬਲੇਬਾਜ਼ ਹਨ ਨਿਮਰਤ ਕੌਰ, ਸ਼ਾਲਿਨ ਭਨੋਟ, ਸੁੰਬਲ ਟਾਕਰ, ਪ੍ਰਿਅੰਕਾ ਚਾਹਰ, ਸ਼ਿਵ ਠਾਕਰੇ, ਐਮਸੀ ਸਟੈਨ ਅਤੇ ਅਰਚਨਾ ਗੌਤਮ।

ਬਿੱਗ ਬੌਸ 16 ਦਾ ਇਹ ਸੀਜ਼ਨ ਹੁਣ ਤੱਕ ਬਹੁਤ ਵਧੀਆ ਰਿਹਾ ਹੈ।

ਸਾਜਿਦ ਖਾਨ ਅਤੇ ਅਬਦੂ ਰੋਜ਼ਿਕ ਵਰਗੇ ਕਈ ਮਸ਼ਹੂਰ ਚਿਹਰਿਆਂ ਨੇ ਵੀ ਸ਼ੋਅ ਵਿੱਚ ਹਿੱਸਾ ਲਿਆ।