Siddharth Malhotra ਦੀ ਦੁਲਹਨ ਬਣਨ ਲਈ ਤਿਆਰ Kiara Advani, 84 ਲਗਜ਼ਰੀ ਰੂਮ ਬੁੱਕ
Kiara Advani ਤੇ Siddharth Malhotra ਦੇ ਵਿਆਹ ਦੀ ਕਾਫੀ ਸਮੇਂ ਤੋਂ ਚਰਚਾ ਹੋ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀ ਤਰੀਕ, ਸਥਾਨ ਤੇ ਮਹਿਮਾਨਾਂ ਦੀ ਸੂਚੀ ਵੀ ਲਗਭਗ ਤਿਆਰ ਹੈ।
ਸਿਧਾਰਥ ਅਤੇ ਕਿਆਰਾ ਦੇ ਵਿਆਹ ਦੀਆਂ ਰਸਮਾਂ 5 ਫਰਵਰੀ ਤੋਂ ਸ਼ੁਰੂ ਹੋ ਕੇ 8 ਫਰਵਰੀ ਤੱਕ ਚੱਲਣਗੀਆਂ।
ਸਿਧਾਰਥ ਅਤੇ ਕਿਆਰਾ ਦੇ ਵਿਆਹ 'ਚ ਕਰੀਬ 100 ਮਹਿਮਾਨ ਸ਼ਾਮਲ ਹੋਣ ਜਾ ਰਹੇ ਹਨ।
ਸਿਧਾਰਥ ਅਤੇ ਕਿਆਰਾ ਨੇ ਵਿਆਹ ਲਈ ਜੈਸਲਮੇਰ ਦੇ ਪ੍ਰਸਿੱਧ ਪੈਲੇਸ ਸੂਰਿਆਗੜ੍ਹ ਨੂੰ ਬੁੱਕ ਕੀਤਾ ਹੈ।
ਕਰਨ ਜੌਹਰ, ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਤੋਂ ਲੈ ਕੇ ਈਸ਼ਾ ਅੰਬਾਨੀ ਵਰਗੇ ਲੋਕ ਇਸ ਹਾਈ ਪ੍ਰੋਫਾਈਲ ਵਿਆਹ 'ਚ ਸ਼ਾਮਲ ਹੋਣ ਜਾ ਰਹੇ ਹਨ।
ਮਹਿਮਾਨਾਂ ਦੇ ਠਹਿਰਨ ਲਈ ਜੈਪੁਰ ਦੇ ਮਹਿਲ ਦੇ ਲਗਪਗ 84 ਲਗਜ਼ਰੀ ਕਮਰੇ ਬੁੱਕ ਕੀਤੇ ਗਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਮੁੰਬਈ ਦੀ ਇਕ ਵੱਡੀ ਵਿਆਹ ਯੋਜਨਾਕਾਰ ਕੰਪਨੀ ਨੇ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਦੇ ਰਾਇਲ ਵੈਡਿੰਗ ਦੀ ਜ਼ਿੰਮੇਵਾਰੀ ਲਈ ਹੈ।
ਸੂਤਰਾਂ ਮੁਤਾਬਕ ਵਿਆਹ 'ਚ ਮਹਿਮਾਨ ਦੇ ਆਉਣ ਦੀ ਪ੍ਰਕਿਰਿਆ 4 ਫਰਵਰੀ ਤੋਂ ਸ਼ੁਰੂ ਹੋ ਜਾਵੇਗੀ। ਕਰੀਬ 40 ਲੋਕ ਮੁੰਬਈ ਤੋਂ ਫਲਾਈਟ ਰਾਹੀਂ ਜੈਸਲਮੇਰ ਪਹੁੰਚਣਗੇ।
ਸਿਧਾਰਥ-ਕਿਆਰਾ ਦੇ ਵਿਆਹ ਦੀਆਂ ਰਸਮਾਂ ਇੱਥੇ 4 ਤੋਂ 8 ਫਰਵਰੀ ਤੱਕ ਹੋਣ ਜਾ ਰਹੀਆਂ ਹਨ।