Chamkila ਦੇ ਵੱਖ-ਵੱਖ ਲੁੱਕ ‘ਚ ਸਪੋਰਟ ਹੋਏ Diljit Dosanjh, ਤਸਵੀਰਾਂ ਤੇ ਵੀਡੀਓ ਵਾਇਰਲ ਹੋਣ ਮਗਰੋਂ ਫੈਨਸ ਹੋਏ ਹੈਰਾਨ 

ਪੰਜਾਬ ਸੁਪਰਸਟਾਰ ਦਿਲਜੀਤ ਦੋਸਾਂਝ (Diljit Dosanjh) ਅਕਸਰ ਆਪਣੇ ਫੈਨਸ ‘ਚ ਆਪਣੇ ਫੈਸ਼ਨ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੇ ਹਨ। 

ਅੱਜ ਕੱਲ੍ਹ ਦਿਲਜੀਤ ਕਿਸੇ ਹੋਰ ਕਾਰਨ ਕਰਕੇ ਲਾਈਮਲਾਈਟ ‘ਚ ਛਾਏ ਹੋਏ ਹਨ। ਇਸ ਦਾ ਕਾਰਨ ਹੈ ਦਿਲਜੀਤ ਦੋਸਾਂਝ ਦੀ ਆਉਣ ਵਾਲੀ ਫਿਲਮ ਅਤੇ ਉਹ ਵੀ ਮਰਹੂਮ ਫੇਸਮ ਪੰਜਾਬ ਸਿੰਗਰ ਸਿੰਗਰ ਅਮਰ ਸਿੰਘ ਚਮਕੀਲਾ ਦੀ।

ਅਮਰ ਸਿੰਘ ਚਮਕੀਲਾ ‘ਤੇ ਬਾਈਓਪਿਕ ਬਣ ਰਹੀ ਹੈ ਤੇ ਇਸ ‘ਚ ਚਮਕੀਲੇ ਦਾ ਰੋਲ ਦਿਲਜੀਤ ਪਲੇਅ ਕਰ ਰਹੇ ਹਨ। ਨਾਲ ਹੀ ਫਿਲਮ ਦੀ ਸ਼ੂਟਿੰਗ ਜ਼ੋਰਾਂ ਸ਼ੋਰਾਂ ‘ਤੇ ਚਲ ਰਹੀ ਹੈ। 

ਦੱਸ ਦਈਏ ਕਿ ਇਸ ਦੇ ਨਾਲ ਹੀ ਫਿਲਮ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਅੱਗ ਵਾਂਗ ਫੈਲ ਰਹੀ ਹੈ। ਇਸੇ ਤਰ੍ਹਾਂ ਹੁਣ ਸੋਸ਼ਲ ਮੀਡੀਆ ‘ਤੇ ਦਿਲਜੀਤ ਦੀ ਅਮਰ ਸਿੰਘ ਚਮਕੀਲਾ ਦੀ ਲੁੱਕ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋ ਰਹੇ ਹਨ। 

ਜਿਸ ‘ਚ ਇੱਕ ਤਾਂ ਦਿਲਜੀਤ ਚਮਕੀਲਾ ਦੀ ਤਰ੍ਹਾਂ ਨਜ਼ਰ ਆ ਰਹੇ ਹਨ ਨਾਲ ਹੀ ਉਹ ਚਮਕੀਲਾ ਵਾਂਗ ਤੂੰਬੀ ਵਜਾ ਰਹੇ ਹਨ।ਜੀ ਹਾਂ, ਚਮਕੀਲਾ ਦੇ ਸ਼ਾਨਦਾਰ ਅੰਦਾਜ਼ ਨਾਲ ਫੈਨਸ ਦਾ ਦਿਲ ਜਿੱਤਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਨਵਾਂ ਰਿਲੀਜ਼ ਹੋਇਆ ਹੈ। 

ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਦਿਲਜੀਤ ਚਮਕੀਲਾ ਦੀ ਸ਼ਖਸੀਅਤ ਨੂੰ ਸਹੀ ਢੰਗ ਨਾਲ ਕਾਪੀ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। 

ਮਿੰਟਾਂ ਦੇ ਅੰਦਰ, ਤਸਵੀਰਾਂ ਇੰਟਰਨੈਟ ‘ਤੇ ਵਾਇਰਲ ਹੋ ਗਈਆਂ, ਤੇ ਸਟਾਰ ਦੇ ਫੈਨਸ ਪੇਜ਼ ‘ਤੇ ਲੁੱਕ ‘ਤੇ ਤਾਰੀਫਾਂ ਦਾ ਹੜ੍ਹ ਆਇਆ।

ਇਹ ਵੀਡੀਓ instant pollywood ਇੰਸਟਾਗ੍ਰਾਮ ਪੇਜ਼ ਤੋਂ ਲਿਆ ਗਿਆ ਹੈ। ਜਿਸ ਵਿੱਚ ਦਿਲਜੀਤ ਦਾ ਅੰਦਾਜ਼ ਦੇਖ ਹਰ ਕੋਈ ਹੈਰਾਨ ਹੈ। 

ਤੁਸੀ ਵੀ ਵੇਖੋ ਦਿਲਜੀਤ ਕਿਵੇਂ ਅਮਰ ਸਿੰਘ ਚਮਕੀਲਾ ਵਾਂਗ ਸਟੇਜ ਉੱਪਰ ਤੂੰਬੀ ਫੜ੍ਹ ਨਜ਼ਰ ਆ ਰਹੇ ਹਨ। ਦਿਲਜੀਤ ਦਾ ਚਮਕੀਲਾ ਲੁੱਕ ਦੇਖ ਪ੍ਰਸ਼ੰਸ਼ਕ ਵੀ ਹੈਰਾਨ ਹਨ।