ਸਿੱਧੀਵਿਨਾਇਕ ਮੰਦਰ ਪਹੁੰਚੇ ਕਾਰਤਿਕ ਆਰੀਅਨ ਦਾ ਪੁਲਸ ਨੇ ਕੱਟਿਆ ਚਾਲਾਨ, ਜਾਣੋ ਕਿਉਂ?
ਅਦਾਕਾਰ ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਰਿਲੀਜ਼ ਹੋ ਗਈ ਹੈ। ਇਸ ਫਿਲਮ ਨੂੰ ਪ੍ਰਸ਼ੰਸਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।
ਫਿਲਮ ਦੀ ਰਿਲੀਜ਼ ਦੇ ਮੌਕੇ 'ਤੇ ਕਾਰਤਿਕ ਆਰੀਅਨ ਮੁੰਬਈ ਦੇ ਸਿੱਧੀਵਿਨਾਇਕ ਮੰਦਰ 'ਚ ਬੱਪਾ ਦੇ ਦਰਸ਼ਨ ਕਰਨ ਪਹੁੰਚੇ।
ਇੱਥੇ ਉਨ੍ਹਾਂ ਨੇ ਗਣਪਤੀ ਬੱਪਾ ਅੱਗੇ ਮੱਥਾ ਟੇਕਿਆ। ਪਰ ਇਸ ਦੌਰਾਨ ਕਾਰਤਿਕ ਦੀ ਜੇਬ ਵੀ ਢਿੱਲੀ ਹੋ ਗਈ।
ਦਰਅਸਲ, ਦਰਸ਼ਨ ਤੋਂ ਬਾਅਦ ਮੁੰਬਈ ਪੁਲਿਸ ਨੇ ਕਾਰਤਿਕ ਦਾ ਚਲਾਨ ਕੱਟ ਦਿੱਤਾ। ਆਖਿਰ ਕਿਉਂ? ਆਓ ਜਾਣਦੇ ਹਾਂ...
ਦਰਅਸਲ ਹੋਇਆ ਇਹ ਕਿ ਕਾਰਤਿਕ ਦੇ ਡਰਾਈਵਰ ਨੇ ਆਪਣੀ ਕਾਰ ਨੋ ਪਾਰਕਿੰਗ ਜ਼ੋਨ ਵਿੱਚ ਖੜ੍ਹੀ ਕਰ ਦਿੱਤੀ ਸੀ।
ਇਸ ਕਾਰਨ ਪੁਲੀਸ ਨੇ ਉਸ ਦੀ ਕਾਰ ਦਾ ਚਲਾਨ ਕੱਟ ਦਿੱਤਾ। ਹਾਲਾਂਕਿ, ਐਕਟਰ ਦਾ ਚਲਾਨ ਕਿੰਨੇ ਦਾ ਕੱਟਿਆ ਗਿਆ, ਫਿਲਹਾਲ ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਹਾਲਾਂਕਿ ਜੁਰਮਾਨਾ ਭਰਨ ਤੋਂ ਬਾਅਦ ਕਾਰਤਿਕ ਆਰੀਅਨ ਉਥੋਂ ਚਲੇ ਗਏ। ਦੱਸ ਦੇਈਏ ਕਿ ਕਾਰਤਿਕ ਆਰੀਅਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਅਭਿਨੇਤਾ ਆਪਣੇ ਮਾਤਾ-ਪਿਤਾ ਨਾਲ ਬੱਪਾ ਦੇ ਦਰਬਾਰ 'ਚ ਗਏ। ਇਸ ਦੌਰਾਨ ਉਹ ਸਫੇਦ ਰੰਗ ਦੇ ਕੁੜਤੇ-ਪਜਾਮੇ ਵਿੱਚ ਨਜ਼ਰ ਆਏ।
ਬੱਪਾ ਦੇ ਦਰਸ਼ਨ ਕਰਨ ਤੋਂ ਬਾਅਦ ਕਾਰਤਿਕ ਆਰੀਅਨ ਮੰਦਰ ਦੇ ਨੇੜੇ ਪਹੁੰਚ ਆਪਣੇ ਪ੍ਰਸ਼ੰਸਕਾਂ ਨਾਲ ਵੀ ਮੁਲਾਕਾਤ ਕੀਤੀ।