ਬਿੱਗ ਬੌਸ 16 ਤੋਂ ਬਾਅਦ ਭਾਰਤ ਦਾ ਦੌਰਾ ਕਰਨ ਲਈ ਤਿਆਰ MC ਸਟੈਨ! 

ਰੈਪਰ ਐਮਸੀ ਸਟੈਨ ਨੇ ਸਲਮਾਨ ਖਾਨ ਦੇ ਰਿਐਲਿਟੀ ਸ਼ੋਅ ਬਿੱਗ ਬੌਸ 16 ਦਾ ਖਿਤਾਬ ਜਿੱਤ ਲਿਆ ਹੈ। 

ਐਮਸੀ ਸਟੈਨ ਨੇ ਸਪੱਸ਼ਟ ਤੌਰ 'ਤੇ ਸ਼ੋਅ ਵਿੱਚ ਬਹੁਤ ਕੁਝ ਨਹੀਂ ਕੀਤਾ ਪਰ ਰੈਪਰ ਦਾ ਸਵੈਗ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆਇਆ। 

ਸਟੈਨ ਦਾ ਨਾਂ ਟਵਿਟਰ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਸੀ। ਪ੍ਰਸ਼ੰਸਕਾਂ ਨੇ ਉਸ ਨੂੰ ਢੇਰ ਸਾਰੀਆਂ ਵੋਟਾਂ ਦੇ ਕੇ ਜਿਤਾਇਆ ਹੈ। 

ਇਸ ਦੇ ਨਾਲ ਹੀ ਹੁਣ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਐਮਸੀ ਸਟੈਨ ਆਪਣੇ ਪ੍ਰਸ਼ੰਸਕਾਂ ਨੂੰ ਮਿਲਣ ਲਈ ਉਨ੍ਹਾਂ ਦੇ ਸ਼ਹਿਰ ਆ ਰਹੇ ਹਨ। 

ਜੀ ਹਾਂ, ਐਮਸੀ ਸਟੈਨ ਜਲਦ ਹੀ ਭਾਰਤ ਦੇ ਦੌਰੇ 'ਤੇ ਜਾਣ ਵਾਲੇ ਹਨ, ਜਿਸ 'ਚ ਉਹ ਵੱਖ-ਵੱਖ ਸ਼ਹਿਰਾਂ 'ਚ ਕੰਸਰਟ ਕਰਨ ਜਾ ਰਹੇ ਹਨ। 

ਬਿੱਗ ਬੌਸ 16 ਦੇ ਜੇਤੂ ਐਮਸੀ ਸਟੈਨ ਪੁਣੇ ਤੋਂ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਕਰਨ ਵਾਲੇ ਹਨ। ਸਟੈਨ ਦਾ ਪਹਿਲਾ ਕੰਸਰਟ 3 ਮਾਰਚ ਨੂੰ ਪੁਣੇ 'ਚ ਹੋਵੇਗਾ।

ਇਸ ਤੋਂ ਬਾਅਦ ਸਟੈਨ ਮੁੰਬਈ, ਹੈਦਰਾਬਾਦ, ਬੈਂਗਲੁਰੂ, ਇੰਦੌਰ, ਨਾਗਪੁਰ, ਅਹਿਮਦਾਬਾਦ, ਜੈਪੁਰ, ਕੋਲਕਾਤਾ ਅਤੇ ਦਿੱਲੀ 'ਚ ਆਪਣੇ ਕੰਸਰਟ ਕਰਨਗੇ। 

ਸਟੈਨ ਦਾ ਇਹ ਦੌਰਾ ਕਰੀਬ ਦੋ ਮਹੀਨੇ ਤੱਕ ਚੱਲੇਗਾ। ਸਟੈਨ ਦਾ ਆਖਰੀ ਕੰਸਰਟ 7 ਮਈ ਨੂੰ ਦਿੱਲੀ ਵਿੱਚ ਹੋਵੇਗਾ।

ਉਸਨੇ ਆਪਣੇ ਭਾਰਤ ਦੌਰੇ ਦਾ ਇੱਕ ਪੋਸਟਰ ਸਾਂਝਾ ਕੀਤਾ, ਜਿਸ 'ਤੇ ਲਿਖਿਆ ਹੈ, 'ਐਮਸੀ ਸਟੈਨ... ਬਸਤੀ ਕਾ ਹਸਤੀ'।