Gippy Grewal ਦਾ ਇੱਕ ਹੋਰ ਧਮਾਕਾ, Manje Bistre 3 ਦੀ ਰਿਲੀਜ਼ ਡੇਟ ਦਾ ਕੀਤਾ ਖੁਲਾਸਾ

ਬਾਕਸ ਆਫਿਸ ‘ਤੇ ਬੈਕ-ਟੂ-ਬੈਕ ਹਿੱਟ ਦੇਣ ਮਗਰੋਂ ਮਲਟੀਟੈਲੇਂਟਡ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਨੇ ਇੱਕ ਹੋਰ ਬਲਾਕਬਸਟਰ ਸੀਕਵਲ ਦਾ ਐਲਾਨ ਕਰ ਦਿੱਤਾ ਹੈ।

ਜੀ ਹਾਂ, ਤੁਸੀਂ ਇਹ ਸਹੀ ਪੜ੍ਹਿਆ ਤੇ ਗਿੱਪੀ ਦੀ ਇਹ ਫਿਲਮ ਮੰਜੇ ਬਿਸਤਰੇ 3 ਹੈ ਜਿਸ ਦੀ ਰਿਲੀਜ਼ ਡੇਟ ਦਾ ਐਲਾਨ ਉਨ੍ਹਾਂ ਨੇ ਕਰ ਦਿੱਤਾ ਹੈ।

ਫਿਲਮ ਦੇ ਪਹਿਲੇ ਦੋ ਪਾਰਟ ਪਹਿਲਾਂ ਹੀ ਲੋਕਾਂ ਨੂੰ ਕਾਮੇਡੀ ਦੀ ਡੋਜ਼ ਦੇ ਚੁੱਕੇ ਹਨ ਤੇ ਹੁਣ ਇੱਕ ਵਾਰ ਫਿਰ ਗਿੱਪੀ ਗਰੇਵਾਲ ਦੀ ਟੀਮ ਮਜ਼ੇਦਾਰ ਰਾਈਡ ਦੇਣ ਲਈ ਤਿਆਰ ਹੈ।

ਇਸ ਦਾ ਐਲਾਨ ਟੀਮ ਦੇ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਕੀਤਾ ਗਿਆ ਹੈ। ਪੋਸਟਰ ‘ਚ ਕਾਫੀ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ ਹੈ।

ਇਹ ਨੋਟ ਕੀਤਾ ਗਿਆ ਹੈ ਕਿ ਪਿਛਲੇ ਦੋ ਭਾਗਾਂ ਵਾਂਗ, ਥ੍ਰੀਕਵਲ ਨੂੰ ਬਲਜੀਤ ਸਿੰਘ ਦਿਓ ਡਾਇਰੈਕਟ ਕਰ ਰਹੇ ਹਨ।

ਮੰਜੇ ਬਿਸਤਰੇ 3 ਨੂੰ ਰਾਣਾ ਰਣਬੀਰ ਨੇ ਲਿਖਿਆ ਹੈ।

ਇਸ ਤੋਂ ਇਲਾਵਾ, ਪੋਸਟਰ ਵਿੱਚ ਇੱਕ ਸ਼ਾਨਦਾਰ ਟੈਗਲਾਈਨ ਵੀ ਹੈ, ‘ਵਿਆਹ ਕਾਹਦਾ ਜੇ ਮੰਜੇ-ਬਿਸਤਰੇ ‘ਕੱਠੇ ਨਾ ਕੀਤੇ ’।