ਪੰਜਾਬੀ ਸਿੰਗਰ ਅਤੇ ਐਕਟਰ ਗੁਰਨਾਮ ਭੁੱਲਰ ਨੇ ਇੱਕ ਨਵੀਂ ਫਿਲਮ ਦਾ ਐਲਾਨ ਕੀਤਾ ਹੈ,
ਇਸ ਫਿਲਮ ਦਾ ਟਾਈਟਲ ਅਜੇ ਸਾਹਮਣੇ ਨਹੀਂ ਆਇਆ ਹੈ।
ਪੰਜਾਬੀ ਸਟਾਰ ਗੁਰਨਾਮ ਭੁੱਲਰ ਪਹਿਲਾਂ ਹੀ ਗੁੱਡੀਆਂ ਪਟੋਲੇ, ਲੇਖ, ਸੁਰਖੀ ਬਿੰਦੀ,
ਅਤੇ ਹੋਰ ਕਈ ਫਿਲਮਾਂ ਨਾਲ ਸਾਡੇ ਦਿਲਾਂ ਵਿੱਚ ਆਪਣੀ ਥਾਂ ਬਣਾ ਚੁੱਕਿਆ ਹੈ।
ਹੁਣ ਇੱਕ ਵਾਰ ਫਿਰ ਉਹ ਇੱਕ ਰੋਮਾਂਟਿਕ ਫਿਲਮ ਨਾਲ ਸਿਨੇਮਾਘਰਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ।
ਗੁਰਨਾਮ ਭੁੱਲਰ ਓਮਜੀ ਸਟੂਡੀਓਜ਼ ਨਾਲ ਮਿਲ ਕੇ ਇੱਕ ਰੋਮਾਂਟਿਕ ਫਿਲਮ ਬਣਾਉਣ ਲਈ ਤਿਆਰ ਹਨ
ਜੋ ਅਗਲੇ ਸਾਲ ਵੈਲੇਨਟਾਈਨ ਹਫ਼ਤੇ ਵਿੱਚ ਰਿਲੀਜ਼ ਹੋਵੇਗੀ।
ਫਿਲਮ ਦੇ ਟਾਈਟਲ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਪਰ ਫੈਨਸ ਇਸ ਦੇ ਪੋਸਟਰ ਤੇ ਐਲਾਨ ਨੂੰ ਦੇਖ ਕੇ ਬਹੁਤ ਖੁਸ਼ ਹਨ।