ਅਗਲੇ ਮਹੀਨੇ ਦੇ Oscars 2023 ਤੋਂ ਪਹਿਲਾਂ Ram Charan ਨੂੰ ਅਮਰੀਕਾ ਲਈ ਰਵਾਨਾ ਹੋਣ ਲਈ ਹੈਦਰਾਬਾਦ ਹਵਾਈ ਅੱਡੇ 'ਤੇ ਸਪੋਟ ਕੀਤਾ ਗਿਆ।
ਉਨ੍ਹਾਂ ਨੂੰ ਹੈਦਰਾਬਾਦ ਏਅਰਪੋਰਟ ‘ਤੇ ਦੇਖਿਆ ਗਿਆ। ਉਸ ਨੂੰ ਸਿਰ ਤੋਂ ਪੈਰਾਂ ਤੱਕ ਕਾਲੇ ਰੰਗ ਦੇ ਕੱਪੜੇ ਤੇ ਨੰਗੇ ਪੈਰੀਂ ਸਪੋਟ ਕੀਤਾ ਗਿਆ।
ਰਾਮ ਚਰਨ ਦੀ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ ‘ਚ ਰਾਮ ਚਰਨ ਨੂੰ ਦੇਖਣ ਤੋਂ ਬਾਅਦ ਲੋਕ ਕਹਿ ਰਹੇ ਹਨ ਕਿ ਉਨ੍ਹਾਂ ਨੇ ਭਗਵਾਨ ਸਵਾਮੀ ਅਯੱਪਾ ਦਾ ਮਹਾਵਰਤ ਰੱਖਿਆ ਹੈ।
ਇਹ ਮਹਾਵਰਤ 41 ਦਿਨਾਂ ਤੱਕ ਚੱਲਦਾ ਹੈ ਤੇ ਇਸ ‘ਚ ਸਖ਼ਤ ਨਿਯਮਾਂ ਦੀ ਪਾਲਣਾ ਕੀਤੀ ਜਾਂਦੀ ਹੈ।
ਪਿਛਲੇ ਸਾਲ ਆਰਆਰਆਰ ਦੀ ਸਫ਼ਲਤਾ ਦੌਰਾਨ ਉਨ੍ਹਾਂ ਨੇ ਵਰਤ ਰੱਖਿਆ ਤੇ ਭਗਵਾਨ ਦੇ ਦਰਸ਼ਨ ਕਰਨ ਸਬਰੀਮਾਲਾ ਗਏ ਸੀ।