ਕਿੱਲੀ ਪੌਲ ਨੇ ਆਪਣੀ ਭੈਣ ਦੇ ਨਾਲ ਸਤਿੰਦਰ ਸਰਤਾਜ ਦੇ ਗੀਤ ‘ਰੁਤਬਾ’ ‘ਤੇ ਬਣਾਇਆ ਵੀਡੀਓ
ਕਿੱਲੀ ਪੌਲ (Kili Paul) ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦਾ ਹੈ।
ਅਫਰੀਕੀ ਮੂਲ ਦਾ ਇਹ ਸੋਸ਼ਲ ਮੀਡੀਆ ਸਟਾਰ ਆਪਣੀ ਭੈਣ ਦੇ ਨਾਲ ਵੀਡੀਓ ਬਣਾ ਕੇ ਚਰਚਾ ‘ਚ ਆਇਆ ਸੀ।
ਇਸ ਤੋਂ ਇਲਾਵਾ ਉਹ ਬਾਲੀਵੁੱਡ ਦੇ ਕਈ ਗੀਤਾਂ ‘ਤੇ ਵੀ ਆਪਣੇ ਵੀਡੀਓ ਬਣਾ ਚੁੱਕਿਆ ਹੈ ।
ਉਸ ਦੇ ਵੀਡੀਓਜ਼ ਨੂੰ ਸੋਸ਼ਲ ਮੀਡੀਆ ‘ਤੇ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ।
ਕਿੱਲੀ ਪੌਲ ਕੁਝ ਸਮਾਂ ਪਹਿਲਾਂ ਭਾਰਤ ਵੀ ਆਇਆ ਸੀ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਉਸ ਦੇ ਕੰਮ ਦੀ ਤਾਰੀਫ ਕੀਤੀ ਸੀ।
ਉਨ੍ਹਾਂ ਕਿਹਾ ਸੀ ਕਿ ਕਿੱਲੀ ਪੌਲ ਭਾਰਤ ਦੇ ਸੱਭਿਆਚਾਰ ਨੂੰ ਦੁਨੀਆ ‘ਚ ਪ੍ਰਸਾਰ ਕਰਨ ਦਾ ਕੰਮ ਕਰ ਰਿਹਾ ਹੈ।
ਕਿੱਲੀ ਪੌਲ ਨੇ ਹੁਣ ਉਸ ਨੇ ਸਤਿੰਦਰ ਸਰਤਾਜ ਦੇ ਗੀਤ ‘ਤੇ ਵੀਡੀਓ ਬਣਾ ਕੇ ਹਰ ਕਿਸੇ ਦਾ ਦਿਲ ਜਿੱਤਿਆ ਹੈ।
ਇਸ ਵੀਡੀਓ ‘ਚ ਉਹ ਆਪਣੀ ਭੈਣ ਨੀਲਾ ਪੌਲ ਨਾਲ ਡਾਂਸ ਕਰਦੇ ਨਜ਼ਰ ਆ ਰਿਹਾ ਹੈ।
ਸੋਸ਼ਲ ਮੀਡੀਆ ‘ਤੇ ਦੋਵਾਂ ਦੇ ਇਸ ਵੀਡੀਓ ਨੂੰ ਪਸੰਦ ਕੀਤਾ ਜਾ ਰਿਹਾ ਹੈ ਅਤੇ ਦਰਸ਼ਕਾਂ ਦੇ ਵੱਲੋਂ ਵੀ ਇਸ ‘ਤੇ ਪ੍ਰਤੀਕਰਮ ਦਿੱਤਾ ਜਾ ਰਿਹਾ ਹੈ ।