ਸਰੀਰ ਨੂੰ ਅੰਦਰੋਂ ਸਾਫ਼ ਕਰਦਾ ਹੈ Detox Water, ਹੋਰ ਵੀ ਹਨ ਕਈ ਫਾਇਦੇ 

ਜਦੋਂ ਤੱਕ ਸਰੀਰ ਅੰਦਰੋਂ ਤੰਦਰੁਸਤ ਨਹੀਂ ਰਹਿੰਦਾ, ਬਾਹਰੋਂ ਤੰਦਰੁਸਤ ਮਹਿਸੂਸ ਨਹੀਂ ਹੁੰਦਾ। 

ਬਾਹਰੋਂ ਜ਼ਿਆਦਾ ਖਾਣ ਨਾਲ ਜਾਂ ਤੇਲ ਵਾਲਾ ਮਸਾਲੇਦਾਰ ਭੋਜਨ ਖਾਣ ਨਾਲ ਸਰੀਰ ਵਿਚ ਜ਼ਹਿਰੀਲੇ ਪਦਾਰਥ ਇਕੱਠੇ ਹੋ ਜਾਂਦੇ ਹਨ। 

ਅਜਿਹੇ 'ਚ ਸਰੀਰ 'ਚੋਂ ਇਨ੍ਹਾਂ ਜ਼ਹਿਰੀਲੇ ਤੱਤਾਂ ਨੂੰ ਕੱਢਣ ਲਈ ਡੀਟਾਕਸ ਵਾਟਰ ਤਿਆਰ ਕਰਕੇ ਪੀਤਾ ਜਾਂਦਾ ਹੈ। 

ਡੀਟੌਕਸ ਵਾਟਰ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ।

ਲੀਵਰ ਠੀਕ ਤਰ੍ਹਾਂ ਕੰਮ ਕਰਦਾ ਹੈ, ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਸਰੀਰ ਵਿੱਚ ਊਰਜਾ ਆਉਂਦੀ ਹੈ ਤੇ ਚਮੜੀ ਵੀ ਪਹਿਲਾਂ ਨਾਲੋਂ ਚੰਗੀ ਹੋ ਜਾਂਦੀ ਹੈ। 

ਡੀਟੌਕਸ ਵਾਟਰ ਸਰੀਰ ਨੂੰ ਲੰਬੇ ਸਮੇਂ ਤੱਕ ਹਾਈਡ੍ਰੇਟ ਰੱਖਦਾ ਹੈ, ਜਿਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੁੰਦੀ ਹੈ।

ਇਸ ਪਾਣੀ ਨਾਲ ਪੇਟ ਸਾਫ਼ ਰਹਿੰਦੈ, ਮੈਟਾਬੋਲਿਜ਼ਮ ਬਿਹਤਰ ਹੁੰਦੈ ਤੇ ਪਾਚਕ ਕ੍ਰਿਰਿਆ ਠੀਕ ਹੁੰਦੀ ਹੈ ਜਿਸ ਕਾਰਨ ਤੇਜ਼ੀ ਨਾਲ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ।

ਜੇਕਰ ਚਿਹਰੇ 'ਤੇ ਦਾਗ-ਧੱਬੇ ਦਿਖਾਈ ਦੇਣ ਲੱਗੇ ਤਾਂ ਡੀਟਾਕਸ ਵਾਟਰ ਪੀਣ ਨਾਲ ਚਮੜੀ ਨੂੰ ਨਿਖਾਰਨ 'ਚ ਮਦਦ ਮਿਲਦੀ ਹੈ।

ਸਰੀਰ ਦੇ ਅੰਦਰੂਨੀ ਅੰਗ ਠੀਕ ਤਰ੍ਹਾਂ ਨਾਲ ਸਾਫ਼ ਹੁੰਦੇ ਹਨ। ਸਰੀਰ ਵਿੱਚ ਊਰਜਾ ਬਣੀ ਰਹਿੰਦੀ ਹੈ ਤੇ ਵਾਰ-ਵਾਰ ਥਕਾਵਟ ਮਹਿਸੂਸ ਨਹੀਂ ਹੁੰਦੀ।