ਮੇਵੇ ਤੇ ਦੁੱਧ 'ਚ ਘੋਟੀ ਹੋਈ ਠੰਡਾਈ ਦੇ ਬਿਨ੍ਹਾਂ ਹੋਲੀ ਦਾ ਤਿਉਹਾਰ ਅਧੂਰਾ ਹੈ

ਹੋਲੀ 'ਤੇ ਹਰ ਥਾਂ ਠੰਡਾਈ ਬਣਦੀ ਨਜ਼ਰ ਆਉਂਦੀ ਪਰ ਹਰ ਥਾਂ ਪਰਫੈਕਟ ਸਵਾਦ ਨਹੀਂ ਮਿਲਦਾ

ਮੇਵੇ ਤੇ ਦੁੱਧ 'ਚ ਘੋਟੀ ਹੋਈ ਠੰਡਾਈ ਦੇ ਬਿਨ੍ਹਾਂ ਹੋਲੀ ਦਾ ਤਿਉਹਾਰ ਅਧੂਰਾ ਹੈ

ਜੇਕਰ ਤੁਸੀਂ ਹੋਲੀ 'ਤੇ ਲਾਜਵਾਬ ਸਵਾਦ ਵਾਲੀ ਠੰਡਾਈ ਬਣਾਉਣਾ ਚਾਹੁੰਦੇ ਹੋ ਤਾਂ ਇਹ ਰੈਸਿਪੀ ਹਮੇਸ਼ਾ ਦੇ ਲਈ ਨੋਟ ਕਰਕੇ ਰੱਖ ਲਓ

4 ਚਮਚ ਖਰਬੂਜੇ ਦੇ ਬੀ, 4 ਵੱਡੇ ਚੱਮਚ ਸਫੇਦ ਖਸਖਸ, 12 ਗ੍ਰਾਮ ਬਾਦਾਮ ਉਬਾਲਾ ਹੋਇਆ,

15 ਗ੍ਰਾਮ ਪਿਸਤਾ, ਅੱਧਾ ਚਮਚ ਛੋਟਾ ਚਮਚ ਪਿਸੀ ਹੋਈ ਇਲਾਚੀ, 1 ਛੋਟਾ ਚਮਚ ਸੌਂਫ,6 ਕਾਲੀ ਮਿਰਚਾਂ, 750 ਮਿ.ਲੀ. ਦੁੱਧ

30 ਗ੍ਰਾਮ ਕੈਸਟਰ ਸ਼ੂਗਰ, ਅੱਧਾ ਚਮਚ ਕੇਸਰ, 2 ਵੱਡੇ ਚਮਚ ਗਰਮ ਦੁੱਧ 'ਚ 1 ਘੰਟੇ ਦੇ ਲਈ ਭਿਓ ਦਿਓ, 1-2 ਚਮਚ ਗੁਲਾਬ ਜਲ, 1 ਛੋਟਾ ਚਮਚ ਸੁੱਖੇ ਗੁਲਾਬ ਦੀਆਂ ਪੰਖੜੀਆਂ

ਸਭ ਤੋਂ ਪਹਿਲਾਂ ਇਕ ਬਾਊਲ 'ਚ ਖਰਬੂਜੇ ਦੇ ਬੀਜ ਖਸਖਸ, ਬਾਦਾਮ, ਪਿਸਤਾ, ਇਲਾਚੀ, ਸੌਂਫ ਤੇ ਕਾਲੀ ਮਿਰਚ ਪਾਓ ਉਪਰੋਂ ਪਾਣੀ ਪਾ ਕੇ ਰਾਤਭਰ ਭਿਓਂਕੇ ਰੱਖ ਦਿਓ

ਦੁੱਧ ਨੂੰ ਪੈਨ 'ਚ ਪਾ ਕੇ ਗਰਮ ਕਰਨਾ ਸ਼ੁਰੂ ਕਰੋ।ਉਪਰੋਂ ਭਿੱਜੇ ਹੋਏ ਡ੍ਰਾਈ ਫ੍ਰੂਟਸ ਪਾਣੀ ਸਮੇਤ ਮਿਲਾ ਦਿਓ।ਕੁਝ ਸੈਕਿੰਡ ਬਾਅਦ ਚੀਨੀ ਤੇ ਕੇਸਰ ਵੀ ਪਾ ਦਿਓ।

ਚੀਨੀ ਘੁਲ ਜਾਣ ਦੇ ਬਾਅਦ ਗੈਸ ਬੰਦ ਕਰਕੇ ਠੰਡਾ ਕਰ ਲਓ ਫਿਰ ਇਕ ਬਲ਼ੈਂਡਰ 'ਚ ਪਾ ਕੇ ਗਾੜਾ ਪੀਸ ਲਓ ਇਸਦੇ ਬਾਅਦ ਵੱਡੇ ਬਾਊਲ 'ਚ ਇਸ ਨੂੰ ਚੰਗੀ ਤਰ੍ਹਾਂ ਛਾਣ ਲਓ।

ਹੁਣ ਗੁਲਾਬ ਜਲ ਤੇ ਗੁਲਾਬ ਦੀ ਪੰਖੜੀਆਂ ਪਾ ਕੇ ਸਵਾਦਿਸ਼ਟ ਠੰਡਾਈ ਦਾ ਲੁਤਫ ਉਠਾਓ