ਬੀ-ਟਾਊਨ 'ਚ ਬੀਤੀ ਰਾਤ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਦੀ ਮਾਂ ਜੋਇਸ ਅਰੋੜਾ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਗਿਆ।

ਇਸ ਦੌਰਾਨ ਅਰੋੜਾ ਭੈਣਾਂ ਨੇ ਆਪਣੀ ਮਾਂ ਦੇ ਜਨਮਦਿਨ ਦੀ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ, ਜਿਸ 'ਚ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।

 ਜੋਇਸ ਅਰੋੜਾ ਦੇ ਜਨਮਦਿਨ ਦੀ ਪਾਰਟੀ 'ਚ ਅੰਮ੍ਰਿਤਾ ਦੀ ਬੈਸਟ ਫ੍ਰੈਂਡ ਅਦਾਕਾਰਾ ਕਰੀਨਾ ਕਪੂਰ ਆਪਣੇ ਪਤੀ ਸੈਫ ਅਲੀ ਖਾਨ ਨਾਲ ਪਹੁੰਚੀ।

 ਦੂਜੇ ਪਾਸੇ ਮਲਾਇਕਾ ਦੀ ਬੈਸਟ ਫਰੈਂਡ ਕਰਿਸ਼ਮਾ ਕਪੂਰ ਨੇ ਵੀ ਇਸ ਪਾਰਟੀ 'ਚ ਆਪਣੇ ਬੋਲਡ ਅੰਦਾਜ਼ ਨਾਲ ਧਮਾਲ ਮਚਾ ਦਿੱਤੀ। 

ਮਲਾਇਕਾ ਅਰੋੜਾ ਦੀ ਮਾਂ ਜੋਇਸ ਦੇ ਜਨਮਦਿਨ ਦੀ ਪਾਰਟੀ 'ਚ ਅਦਾਕਾਰਾ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੇ ਸ਼ਾਨਦਾਰ ਐਂਟਰੀ ਕੀਤੀ। 

ਇਸ ਤਸਵੀਰ 'ਚ ਸੈਫ ਅਤੇ ਕਰੀਨਾ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ।

।ਸੈਫ ਅਲੀ ਖਾਨ ਜੋਇਸ ਅਰੋੜਾ ਦੀ ਜਨਮਦਿਨ ਪਾਰਟੀ 'ਚ ਕਾਲੇ ਰੰਗ ਦਾ ਕੁੜਤਾ ਅਤੇ ਚਿੱਟੇ ਰੰਗ ਦਾ ਪਜਾਮਾ ਪਾ ਕੇ ਪਹੁੰਚੇ ਸਨ।

ਅਭਿਨੇਤਰੀ ਕਰੀਨਾ ਕਪੂਰ ਬਲੈਕ ਸ਼ਾਰਟ ਆਊਟਫਿਟ ਪਾ ਕੇ ਜਨਮਦਿਨ ਪਾਰਟੀ 'ਚ ਪਹੁੰਚੀ। ਇਸ ਆਊਟਫਿਟ 'ਚ ਕਰੀਨਾ ਕਪੂਰ ਬੇਹੱਦ ਖੂਬਸੂਰਤ ਲੱਗ ਰਹੀ ਸੀ

ਅਭਿਨੇਤਰੀ ਕਰੀਨਾ ਕਪੂਰ ਅਤੇ ਕਰਿਸ਼ਮਾ ਕਪੂਰ ਬਲੈਕ ਆਊਟਫਿਟ ਪਾ ਕੇ ਜੋਇਸ ਅਰੋੜਾ ਦੇ ਜਨਮਦਿਨ ਦੀ ਪਾਰਟੀ 'ਚ ਪਹੁੰਚੀਆਂ। ਫੋਟੋ 'ਚ ਕਪੂਰ ਭੈਣਾਂ ਸ਼ੀਸ਼ੇ ਨਾਲ ਸੈਲਫੀ ਲੈਂਦੀਆਂ ਨਜ਼ਰ ਆ ਰਹੀਆਂ ਹਨ।