ਪੰਜਾਬੀ ਗਾਇਕ ਕਰਨ ਔਜਲਾ ਆਪਣੇ ਗੀਤਾਂ ਦੇ ਨਾਲ-ਨਾਲ ਵਿਆਹ ਦੀਆਂ ਖਬਰਾਂ ਦੇ ਚੱਲਦਿਆਂ ਇਸ ਸਮੇਂ ਸੁਰਖੀਆਂ ਵਿੱਚ ਹਨ।

ਹਾਲਾਂਕਿ ਕਲਾਕਾਰ ਦਾ ਵਿਆਹ ਕਦੋਂ ਹੋਵੇਗਾ ਇਸ ਬਾਰੇ ਅਧਿਕਾਰਤ ਤੌਰ 'ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। 

ਪਰ ਕਰਨ ਅਤੇ ਪਲਕ ਦੇ ਪ੍ਰੀ ਵੈਡਿੰਗ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। 

ਜਿਨ੍ਹਾਂ ਨੂੰ ਪ੍ਰਸ਼ੰਸ਼ਕ ਵੀ ਬੇਹੱਦ ਪਸੰਦ ਕਰ ਰਹੇ ਹਨ। ਇਸ ਵਿਚਕਾਰ ਕਰਨ ਅਤੇ ਪਲਕ ਦਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। 

ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੁਸੀ ਵੀ ਵੇਖੋ ਇਹ ਰੋਮਾਂਟਿਕ ਵੀਡੀਓ...

ਤੁਸੀ ਦੇਖ ਸਕਦੇ ਹੋ ਪਲਕ ਇਸ ਵੀਡੀਓ 'ਚ ਚਿੱਟੇ ਵੈਡਿੰਗ ਡਰੈੱਸ 'ਚ ਦਿਖਾਈ ਦੇ ਰਹੀ ਹੈ। 

ਇਸ ਦੌਰਾਨ ਕਰਨ ਔਜਲਾ ਦੀ ਕਮਰੇ 'ਚ ਐਂਟਰੀ ਹੁੰਦੀ ਹੈ। ਇਸ ਵੀਡੀਓ 'ਤੇ ਕਰਨ ਔਜਲਾ ਦੇ ਫੈਨਜ਼ ਆਪਣਾ ਪਿਆਰ ਲੁੱਟਾ ਰਹੇ ਹਨ। 

ਇਹ ਵੀਡੀਓ Kiddan.com ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਪ੍ਰਸ਼ੰਸ਼ਕਾ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ।

ਕਾਬਿਲੇਗ਼ੌਰ ਹੈ ਕਿ ਕਰਨ ਔਜਲਾ ਦੇ ਵਿਆਹ ਦੀਆਂ ਖਬਰਾਂ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ। 

ਦੱਸਿਆ ਜਾ ਰਿਹਾ ਸੀ ਕਿ ਕਰਨ ਦਾ ਵਿਆਹ 3 ਫਰਵਰੀ ਨੂੰ ਹੋਣਾ ਸੀ। ਪਰ ਇਨ੍ਹਾਂ ਖਬਰਾਂ ਨੂੰ ਕਰਨ ਨੇ ਸਿਰੇ ਤੋਂ ਨਕਾਰ ਦਿੱਤਾ। 

ਹਾਲਾਂਕਿ ਕਿਹਾ ਇਹ ਵੀ ਜਾ ਰਿਹਾ ਸੀ ਕਿ ਕਰਨ 3 ਮਾਰਚ ਨੂੰ ਵਿਆਹ ਕਰਵਾਉਣਗੇ। ਖੈਰ ਇਹ ਦਿਨ ਕਦੋਂ ਆਵੇਗਾ ਇਸਦਾ ਪ੍ਰਸ਼ੰਸ਼ਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।