ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨੂੰ ਲੈਕੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, 'ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ.
ਸੰਨੀ ਮਾਲਟਨ ਸਿੱਧੂ ਮੂਸੇਵਾਲਾ ਦਾ ਬੈਸਟ ਫਰੈਂਡ ਸੀ। ਦੋਵੇਂ ਇੱਕ ਦੂਜੇ 'ਤੇ ਜਾਨ ਛਿੜਕਦੇ ਸਨ।
ਇਹੀ ਨਹੀਂ ਦੋਵਾਂ ਨੇ ਇਕੱਠੇ ਕਈ ਗਾਣੇ ਵੀ ਗਾਏ ਸੀ।
ਸਿੱਧੂ ਦਾ ਆਖਰੀ ਗੀਤ 'ਲੈਵਲਜ਼' ਵੀ ਸੰਨੀ ਮਾਲਟਨ ਨਾਲ ਹੀ ਸੀ।
ਹੁਣ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨੂੰ ਲੈਕੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਕਿਹਾ, 'ਬੰਦ ਕਰੋ ਇਹ ਕਹਿਣਾ ਕਿ ਸਿੱਧੂ ਮੂਸੇਵਾਲਾ ਬੈਸਟ ਸੀ, ਉਹ ਹੁਣ ਵੀ ਬੈਸਟ ਹੈ ਤੇ ਹਮੇਸ਼ਾ ਰਹੇਗਾ।
ਕਾਬਿਲੇਗ਼ੌਰ ਹੈ ਕਿ ਸੰਨੀ ਮਾਲਟਨ ਨੇ ਹਾਲ ਹੀ 'ਚ ਇੱਕ ਇੰਟਰਵਿਊ ਦਿੱਤਾ ਸੀ।
ਸੋਸ਼ਲ ਮੀਡੀਆ 'ਤੇ ਇਸ ਇੰਟਰਵਿਊ ਦੇ ਵੀਡੀਓਜ਼ ਕਾਫੀ ਵਾਇਰਲ ਹੋਏ ਸੀ।
ਇਸ ਵੀਡੀਓ 'ਚ ਸੰਨੀ ਮਾਲਟਨ ਨੇ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਕਈ ਗੱਲਾਂ ਦੱਸੀਆਂ ਸੀ।
ਸੰਨੀ ਮਾਲਟਨ ਸਿੱਧੂ ਮੂਸੇਵਾਲਾ ਦਾ ਬੈਸਟ ਫਰੈਂਡ ਰਿਹਾ ਹੈ। ਉਹ ਅੱਜ ਤੱਕ ਮੂਸੇਵਾਲਾ ਦੇ ਗਮ ਨੂੰ ਭੁਲਾ ਨਹੀਂ ਸਕਿਆ ਹੈ।