ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੀ ਫਿਲਮ ਜਿਵਗਾਟੋ ਦਾ ਪ੍ਰਮੋਸ਼ਨ ਕਰ ਰਹੇ ਹਨ।

ਅਜਿਹੇ 'ਚ ਹੁਣ ਉਹ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਪਹੁੰਚੇ ਹਨ

ਅੰਮ੍ਰਿਤਸਰ ਦੇ ਸਾਹਮਣੇ ਆਈ ਫੋਟੇਜ਼ ਤੇ ਵੀਡੀਓ 'ਚ ਸਫੇਦ ਕੁੜਤੇ-ਪਜ਼ਾਮੇ ਤੇ ਸਿਰ 'ਤੇ ਰੁਮਾਲ ਬੰਨੇ ਕਪਿਲ ਸ਼ਰਮਾ ਨੂੰ ਦੇਖਿਆ ਜਾ ਸਕਦਾ ਹੈ

ਕਪਿਲ ਦੇ ਨਾਲ ਇਥੇ ਡਾਇਰੈਕਟਰ ਨੰਦਿਤਾ ਦਾਸ ਤੇ ਐਕਟਰਸ ਸ਼ਹਾਨਾ ਗੋਸਵਾਮੀ ਨਜ਼ਰ ਆਈ, ਸਾਰਿਆਂ ਦੇ ਫੋਟੋਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਏ

ਫਿਲਮ ਜਿਵਗਾਟੋ ਦੇ ਨਾਲ ਸਾਲਾਂ ਬਾਅਦ ਕਪਿਲ ਸ਼ਰਮਾ ਵੱਡੇ ਪਰਦੇ 'ਤੇ ਵਾਪਸੀ ਕਰ ਰਹੇ ਹਨ ਇਸ ਫਿਲਮ ਦੇ ਪ੍ਰਮੋਸ਼ਨ ਲਈ ਕਪਿਲ ਕਾਫੀ ਮਿਹਨਤ ਕਰਦੇ ਦਿਸੇ ਹਨ

ਜਿਵਗਾਟੋ 'ਚ ਕਪਿਲ ਸ਼ਰਮਾ ਇਕ ਫੂਡ ਡਿਲਵਿਰੀ ਰਾਈਡਰ ਦਾ ਰੋਲ ਨਿਭਾਅ ਰਹੇ ਹਨ।ਉਨ੍ਹਾਂ ਦੇ ਕਿਰਦਾਰ ਦਾ ਨਾਮ  ਮਾਨਸ ਹੈ

ਫਿਲਮ 'ਚ ਮਾਨਸ ਆਪਣੇ ਪਰਿਵਾਰ ਨੂੰ ਕੋਰੋਨਾ ਕਾਲ 'ਚ ਪਾਲਣ ਦੇ ਲਈ ਜੱਦੋਜਹਿਦ ਕਰਦਾ ਨਜ਼ਰ ਆਵੇਗਾ।

ਇਸ ਫਿਲਮ 'ਚ ਕਪਿਲ ਦੀ ਹੀਰੋਇਨ ਐਕਟਰਸ ਸ਼ਹਾਨਾ ਗੋਸਵਾਮੀ ਹੈ।ਡਾਇਰੈਕਟਰ ਨੰਦਿਤਾ ਦਾਸ ਦੀ ਇਹ ਫਿਲਮ 17 ਮਾਰਚ ਨੂੰ ਰਿਲੀਜ਼ ਹੋਵੇਗੀ

ਕੀ ਤੁਸੀਂ ਕਪਿਲ ਸ਼ਰਮਾ ਨੂੰ ਆਪਣੀ ਇਸ ਇਮੋਸ਼ਨਲ ਫਿਲਮ 'ਚ ਦੇਖਣ ਲਈ ਤਿਆਰ ਹੋ