ਅਹਿਮਦਾਬਾਦ ਪਹੁੰਚੀ ਭਾਰਤੀ ਕ੍ਰਿਕੇਟ ਟੀਮ 'ਤੇ ਇਸ ਸਮੇਂ ਹੋਲੀ ਦਾ ਖੁਮਾਰ ਚੜਿਆ ਹੋਇਆ ਹੈ

ਕਪਤਾਨ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਸੂਰਿਆਕੁਮਾਰ ਯਾਦਵ ਸਮੇਤ ਸਾਰੇ ਰੰਗਾਂ ਨਾਲ ਸਰਾਬੋਰ ਨਜ਼ਰ ਆਏ

ਬੀਸੀਸੀਆਈ ਨੇ ਵੀ ਟੀਮ ਦੇ ਕੁਝ ਫੋਟੋ ਸ਼ੇਅਰ ਕੀਤੇ, ਜਿਸ 'ਚ ਖਿਡਾਰੀਆਂ ਦੀ ਹੋਲੀ ਦਿਸ ਰਹੀ ਹੈ

ਭਾਰਤੀ ਖਿਡਾਰੀਆਂ ਨੇ ਆਪਸ 'ਚ ਹੀ ਨਹੀਂ, ਸਗੋਂ ਸਟਾਫ ਦੇ ਨਾਲ ਵੀ ਖੂਬ ਹੋਲੀ ਖੇਡੀ

ਭਾਰਤੀ ਟੀਮ ਨੇ ਆਸਟ੍ਰੇਲੀਆ ਦੇ ਖਿਲਾਫ 4 ਟੈਸਟ ਦੀ ਘਰੇਲੂ ਸੀਰੀਜ਼ 'ਚ 2-1 ਦੀ ਬੜਤ ਬਣਾਈ ਹੈ

ਸੀਰੀਜ਼ ਦਾ ਆਖਰੀ ਤੇ ਫਾਈਨਲ ਟੈਸਟ ਮੈਚ 9 ਮਾਰਚ ਤੋਂ ਅਹਿਮਦਾਬਾਦ 'ਚ ਖੇਡਿਆ ਜਾਣਾ ਹੈ

ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਤਾਂ ਟੀਮ ਇੰਡੀਆ ਦੀ ਬੱਸ 'ਚ ਖੂਬ ਡਾਂਸ ਵੀ ਕੀਤਾ

ਕੋਹਲੀ ਦੇ ਡਾਂਸ ਦਾ ਵੀਡੀਓ ਖੁਦ ਸ਼ੁਭਮਨ ਗਿਲ ਨੇ ਬਣਾਇਆ, ਜੋ ਕਾਫੀ ਵਾਇਰਲ ਹੋ ਰਿਹਾ

ਵੀਡੀਓ 'ਚ ਅਮਿਤਾਭ ਬੱਚਨ ਦਾ ਗਾਣਾ ' ਭੀਗੇ ਚੁਨਰਵਾਲੀ ਰੰਗ ਬਰਸੇ' ਵੀ ਵੱਜ ਰਿਹਾ ਹੈ