ਸੁਰਖੀ ਬਿੰਦੀ ਅਤੇ ‘ਸੋਹਰੇਆਂ ਦਾ ਪਿੰਡ ਆ ਗਿਆ’ ਤੋਂ ਬਾਅਦ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਪਾਲੀਵੁੱਡ ਦੀਆਂ ਸਭ ਤੋਂ ਪਿਆਰੀਆਂ ਜੋੜੀਆਂ ਚੋਂ ਇੱਕ ਬਣ ਗਈ ਹੈ।

ਹੁਣ ਜਲਦੀ ਹੀ ਇਹ ਜੋੜੀ ਆਪਣੀ ਤੀਜੀ ਫਿਲਮ ‘ਨਿਗਾਹ ਮਾਰਦਾ ਆਈ ਵੇ’ ਨਾਲ ਹਾਜ਼ਰ ਹੋ ਰਹੀ ਹੈ।

ਦੱਸ ਦਈਏ ਕਿ ਦੋਵਾਂ ਦੀ ਆਉਣ ਵਾਲੀ ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਗਾਣਿਆਂ ਨੂੰ ਫੈਨਸ ਵੱਲੋਂ ਕਾਫੀ ਪਿਆਰ ਮਿਲਿਆ ਹੈ

ਹੁਣ ਫਿਲਮ ਦਾ ਟਾਈਟਲ ਟਰੈਕ ‘ਨਿਗਾਹ ਮਾਰਦਾ ਆਈ ਵੇ’ ਰਿਲੀਜ਼ ਹੋ ਗਿਆ ਹੈ। ਇਹ ਟ੍ਰੈਕ ਤੁਹਾਨੂੰ ਰੋਮਾਂਟਿਕ ਫੀਲਿੰਗ ਜ਼ਰੂਰ ਦਵੇਗਾ।

‘ਨਿਗਾਹ ਮਰਦਾ ਆਈ ਵੇ’ ਦਾ ਟਾਈਟਲ ਟਰੈਕ ਗੁਰਨਾਮ ਭੁੱਲਰ ਤੇ ਸਰਗੁਣ ਮਹਿਤਾ ਦੀ ਜੋੜੀ ਦੀ ਕੈਮਿਸਟਰੀ ਨਾਲ ਭਰਿਆ ਹੈ।

 ਇਹ ਗੁਰਨਾਮ ਤੇ ਸਰਗੁਣ ਦੇ ਦਿਲ ਅਤੇ ਰੂਹ ਦੇ ਪਿਆਰ ਬਾਰੇ ਗੱਲ ਕਰਦਿਆਂ ਸ਼ੁਰੂ ਹੁੰਦਾ ਹੈ। 

ਇਹ ਉਨ੍ਹਾਂ ਦੇ ਰੋਮਾਂਸ ਅਤੇ ਉਨ੍ਹਾਂ ਦੇ ਪਿਆਰੇ ਖੁਸ਼ਹਾਲ ਪਲਾਂ ਨੂੰ ਯਾਦ ਕਰਨਾ ਦੇ ਨਾਲ ਉਨਾਂ ਦੇ ਦੁਬਾਰਾ ਮਿਲਣ ਦੀ ਉਮੀਦ ਨੂੰ ਦਰਸਾਉਂਦਾ ਹੈ

ਦੱਸ ਦਈਏ ਕਿ ਰਿਲੀਜ਼ ਹੋਇਆ ਟਰੈਕ ਤੁਹਾਨੂੰ ਇਸਦੇ ਸੁੰਦਰ ਬੋਲਾਂ, ਮਨਮੋਹਕ ਤੇ ਸੁਹਾਵਣਾ ਆਵਾਜ਼ ਕਰਕੇ ਬੇਹੱਦ ਪਸੰਦ ਆਵੇਗਾ।

ਕ੍ਰੈਡਿਟ ਦੀ ਗੱਲ ਕਰੀਏ ਤਾਂ ਟਾਈਟਲ ਟਰੈਕ ‘ਨਿਗਾਹ ਮਾਰਦਾ ਆਈ ਵੇ’ ਗੁਰਨਾਮ ਭੁੱਲਰ ਵਲੋਂ ਗਾਇਆ, ਲਿਖਿਆ ਤੇ ਕੰਪੋਜ਼ ਕੀਤਾ ਗਿਆ ਹੈ।