ਭਾਰਤੀ ਗਾਇਕੀ 'ਚ 'ਪੌਪ' ਲਿਆਉਣ ਵਾਲੇ ਬਾਦਸ਼ਾਹ ਯੋ ਯੋ ਹਨੀ ਸਿੰਘ ਦਾ ਪੂਰਾ ਦੇਸ਼ ਫੈਨ ਹੈ।

ਆਪਣੇ ਸਾਰੇ ਪ੍ਰਸ਼ੰਸਕਾਂ ਨੂੰ 'ਅੰਗਰੇਜੀ ਬੀਟ' ਸਿਖਾਉਣ ਵਾਲੇ ਹਨੀ ਸਿੰਘ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਫਿਲਮਾਂ 

ਨੂੰ ਵੀ ਅਜਿਹੀ 'ਲਵ ਡੋਜ਼' ਦਿੱਤੀ ਕਿ ਹਰ ਕੋਈ ਉਸ ਦੀ ਗਾਇਕੀ ਦਾ ਕਾਇਲ ਹੋ ਗਿਆ। ਉਂਜ, ਤੇਜ਼ੀ ਨਾਲ ਸਫ਼ਲਤਾ ਦਾ ਸਵਾਦ ਚੱਖਣ ਵਾਲੇ ਹਨੀ ਸਿੰਘ ਨੇ 'ਚਾਰ ਬੋਤਲ ਵੋਡਕਾ' ਦੇ 'ਛੋਟੇ-ਛੋਟੇ ਪੈਗ' ਇਸ ਤਰ੍ਹਾਂ ਲਾਏ ਕਿ ਹੌਲੀ-ਹੌਲੀ ਇਸ 'ਦੇਸੀ ਕਲਾਕਾਰ' ਦੀ ਕਲਾਕਾਰੀ ਫਿੱਕੀ ਪੈ ਗਈ।

ਬ੍ਰਾਊਨ ਰੰਗ' ਤੋਂ 'ਇੰਟਰਨੈਸ਼ਨਲ ਵਿਲੇਜਰ' ਬਣੇ ਯੋ ਯੋ ਹਨੀ ਸਿੰਘ ਨੇ ਸਾਲ 2013 'ਚ 'ਆਓ ਰਾਜਾ' ਕਰਦੇ ਹੋਏ ਇਕ ਗੀਤ ਰਿਲੀਜ਼ ਕੀਤਾ ਸੀ,

ਜਿਸ ਨੂੰ ਸੁਣ ਕੇ ਸਾਰਿਆਂ ਨੇ 'ਆਤਾ ਮਾਜੀ ਸਟਕਲੀ' ਕਿਹਾ ਸੀ। ਹਾਲਾਂਕਿ ਹਨੀ ਸਿੰਘ ਉਸ ਸਮੇਂ ਲਾਈਮਲਾਈਟ ਤੋਂ ਕਾਫੀ ਦੂਰ ਸੀ

ਰ ਗੀਤ ਨੂੰ ਲੈ ਕੇ ਹੋਏ ਵਿਵਾਦ ਨਾਲ ਉਹ ਸਭ ਦੀਆਂ ਨਜ਼ਰਾਂ 'ਚ ਆ ਗਿਆ। 'ਮੈਂ ਹੂੰ ਰੇਪਿਸਟ...' ਦੇ ਰਿਲੀਜ਼ ਹੁੰਦੇ ਹੀ ਹਲਚਲ ਮਚ ਗਈ

ਅਤੇ ਸਾਰਿਆਂ ਨੇ ਕਿਹਾ ਕਿ ਹਨੀ ਦੀ ਅਜਿਹੀ ''ਗਤੀਵਿਧੀ'' ਕੰਮ ਨਹੀਂ ਕਰੇਗੀ। ਗਾਇਕ ਵਿਰੁੱਧ ਵੱਖ-ਵੱਖ ਥਾਵਾਂ 'ਤੇ ਕੇਸ ਦਰਜ ਕੀਤੇ ਗਏ ਅਤੇ ਉਸ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ

ਅਦ 'ਚ ਯੋ ਯੋ ਨੇ ਖੁਦ ਇਕ ਇੰਟਰਵਿਊ 'ਚ ਸਪੱਸ਼ਟ ਕੀਤਾ ਕਿ ਇਹ ਗੀਤ ਉਸ ਦਾ ਨਹੀਂ ਹੈ।

ਇਕ ਤੋਂ ਬਾਅਦ ਇਕ ਹਿੱਟ ਫਿਲਮਾਂ ਦੇ ਕੇ ਸਫਲਤਾ ਦੀ ਪੌੜੀ ਚੜ੍ਹਨ ਵਾਲੇ ਯੋ ਯੋ ਹਨੀ ਸਿੰਘ ਨੇ ਬਾਲੀਵੁੱਡ 'ਚ ਕਈ ਗੀਤ ਗਾਏ, ਪਰ ਕਿੰਗ ਖਾਨ ਯਾਨੀ ਸ਼ਾਹਰੁਖ ਨਾਲ ਉਨ੍ਹਾਂ ਦੇ 'ਲੁੰਗੀ ਡਾਂਸ' ਨੂੰ ਕੌਣ ਭੁੱਲ ਸਕਦਾ ਹੈ।