ਕਦੇ ਭਾਰਤ 'ਚ ਛਪੇ ਸੀ 10 ਹਜ਼ਾਰ ਤੇ 0 ਦੇ ਨੋਟ, ਜਾਣੋ ਕੀ ਸੀ ਇਸਦੇ ਪਿੱਛੇ ਦਾ ਕਾਰਨ
ਤੁਸੀਂ ਭਾਰਤ ਵਿੱਚ 1, 2, 5, 10, 20, 50, 100, 200, 500, 1000 ਤੇ 2000 ਦੇ ਨੋਟ ਵੇਖੇ ਹੋਣਗੇ।
ਹਾਲਾਂਕਿ 8 ਨਵੰਬਰ 2016 'ਚ ਨੋਟਬੰਦੀ ਦੌਰਾਨ 500 ਤੇ 1000 ਦੇ ਨੋਟਾਂ 'ਤੇ ਪਾਬੰਦੀ ਲਾ ਦਿੱਤੀ ਗਈ ਸੀ।
ਇਸ ਤੋਂ ਬਾਅਦ 500 ਤੇ 2000 ਦੇ ਨਵੇਂ ਨੋਟ ਸਰਕੁਲੇਸ਼ਨ 'ਚ ਆਏ ਸੀ।
ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਦੇਸ਼ 'ਚ ਹੁਣ ਤੱਕ ਛਪੇ ਸਭ ਤੋਂ ਵੱਧ ਕੀਮਤ ਦਾ ਨੋਟ 10,000 ਸੀ।
ਇਸ ਦੇ ਨਾਲ ਹੀ ਇੱਕ ਹੋਰ ਸਵਾਲ ਹੈ ਕਿ ਤੁਸੀਂ ਕਦੇ 0 ਰੁਪਏ ਦਾ ਨੋਟ ਦੇਖਿਆ ਹੈ।
ਦਰਅਸਲ, ਇਹ ਨੋਟ ਦੇਸ਼ 'ਚ ਵਧ ਰਹੇ ਭ੍ਰਿਸ਼ਟਾਚਾਰ ਨੂੰ ਰੋਕਣ ਦੇ ਮਕਸਦ ਨਾਲ ਛਾਪੇ ਗਏ ਸਨ।
ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ 0 ਰੁਪਏ ਦੇ ਨੋਟ ਨਾਲ ਭ੍ਰਿਸ਼ਟਾਚਾਰ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ?
ਦਰਅਸਲ, ਇਹ ਨੋਟ ਰਿਜ਼ਰਵ ਬੈਂਕ ਨੇ ਨਹੀਂ ਸਗੋਂ ਇੱਕ NGO ਨੇ ਛਾਪਿਆ ਸੀ।
ਭਾਰਤ 'ਚ ਇੱਕ ਐਨਜੀਓ ਫਿਫਥ ਪਿੱਲਰ ਵੱਲੋਂ ਸਾਲ 2007 'ਚ ਜ਼ੀਰੋ ਰੁਪਏ ਦੇ ਨੋਟ ਛਾਪੇ ਗਏ ਸਨ।
ਇਨ੍ਹਾਂ NGO ਨੇ ਇਹ ਨੋਟ 4 ਭਾਸ਼ਾਵਾਂ ਹਿੰਦੀ, ਤੇਲਗੂ, ਕੰਨੜ ਤੇ ਮਲਿਆਲਮ 'ਚ ਛਾਪੇ ਸਨ।