ਤੇਲਯੁਕਤ ਜਾਂ ਮਸਾਲੇਦਾਰ ਭੋਜਨ ਖਾਣ ਤੋਂ ਬਾਅਦ ਗਰਮ ਪਾਣੀ ਪੀਣ ਨਾਲ ਸਰੀਰ 'ਚ ਚਰਬੀ ਨਹੀਂ ਬਣਦੀ।

ਹਰ ਵਾਰ ਕੁਝ ਖਾਣ ਦੇ ਬਾਅਦ ਕੋਸਾ ਪਾਣੀ ਪੀਣ ਨਾਲ ਭੋਜਨ ਜਲਦੀ ਪਚ ਜਾਂਦਾ ਹੈ ਤੇ ਐਸੀਡਿਟੀ ਤੋਂ ਰਾਹਤ ਮਿਲਦੀ ਹੈ।

ਸਵੇਰੇ ਉੱਠ ਕੇ ਖਾਲੀ ਪੇਟ 2 ਗਲਾਸ ਕੋਸਾ ਪਾਣੀ ਪੀਣ ਨਾਲ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ ਅਤੇ ਕਬਜ਼ ਤੋਂ ਬਚਾਅ ਰਹਿੰਦਾ ਹੈ।

ਲਗਾਤਾਰ ਗਰਮ ਪਾਣੀ ਪੀਣ ਨਾਲ ਪੇਟ ਦੀ ਚਰਬੀ ਘਟਦੀ ਹੈ ਅਤੇ ਸਰੀਰ ਨੂੰ ਡੀਟੌਕਸਫਾਈ ਕਰਦਾ ਹੈ।

ਕੋਸਾ ਪਾਣੀ ਪੀਣ ਨਾਲ ਸਰੀਰ ਹਾਈਡਰੇਟ ਰਹਿੰਦਾ ਹੈ ਅਤੇ ਨੱਕ ਦੀ ਇੰਫੈਕਸ਼ਨ ਦੂਰ ਹੁੰਦੀ ਹੈ।

ਗਰਮ ਪਾਣੀ ਜਾਂ ਕੋਸੇ ਪਾਣੀ ਨਾਲ ਨਹਾਉਣ ਨਾਲ ਥਕਾਵਟ ਦੂਰ ਹੁੰਦੀ ਹੈ ਤੇ ਖੂਨ ਸੰਚਾਰ ਵਿੱਚ ਸੁਧਾਰ ਹੁੰਦਾ ਹੈ।

ਕੋਸੇ ਪਾਣੀ ਨਾਲ ਚਿਹਰਾ ਧੋਣ ਨਾਲ ਚਿਹਰਾ ਸਾਫ਼ ਹੁੰਦਾ ਹੈ, ਪੋਰਸ ਖੁੱਲ੍ਹਦੇ ਹਨ ਤੇ ਅੱਖਾਂ ਦੀ ਸੋਜ ਘੱਟ ਜਾਂਦੀ ਹੈ।

ਕੋਸਾ ਪਾਣੀ ਮੇਕਅਪ ਰਿਮੂਵਰ ਦੇ ਤੌਰ 'ਤੇ ਕੰਮ ਕਰਦਾ ਹੈ ਅਤੇ ਕਰੀਮ ਜਾਂ ਹਲਕੇ ਮੇਕਅਪ ਦੀਆਂ ਪਰਤਾਂ ਨੂੰ ਸਾਫ਼ ਕਰਦਾ ਹੈ।

ਕੋਸੇ ਪਾਣੀ 'ਚ ਥੋੜ੍ਹਾ ਜਿਹਾ ਸ਼ੈਂਪੂ ਅਤੇ ਬੇਕਿੰਗ ਸੋਡਾ ਪਾ ਕੇ ਪੈਰਾਂ ਨੂੰ ਰੱਖਣ ਨਾਲ ਪੈਡੀਕਿਓਰ ਹੋ ਜਾਂਦਾ ਹੈ।

ਕੋਸੇ ਪਾਣੀ ਨਾਲ ਸਿਰ ਧੋਣ ਨਾਲ ਸਿਰ ਦੀ ਚਮੜੀ ਸਾਫ਼ ਹੁੰਦੀ ਹੈ ਅਤੇ ਵਾਲਾਂ ਨੂੰ ਭਾਫ਼ ਮਿਲਦੀ ਹੈ।