ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 100ਵੇਂ ਮਨ ਕੀ ਬਾਤ ਪ੍ਰੋਗਰਾਮ 'ਚ ਬੰਗਾਲ ਦੇ ਮਛੇਰਿਆਂ ਨਾਲ ਗੱਲਬਾਤ ਕਰਨਗੇ।
ਪੀਐਮ ਮੋਦੀ ਮਛੇਰਿਆਂ ਦਾ ਹਾਲ ਜਾਣਨਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨਗੇ।
'ਮਨ ਕੀ ਬਾਤ' ਪ੍ਰੋਗਰਾਮ ਐਤਵਾਰ ਸਵੇਰੇ 9:30 ਵਜੇ ਸ਼ੁਰੂ ਹੋਵੇਗਾ।
ਪੀਐਮ ਮੋਦੀ ‘ਮਨ ਕੀ ਬਾਤ’ ਰੇਡੀਓ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਸੰਬੋਧਨ ਕਰਦੇ ਹਨ।
ਇਸ ਸਬੰਧੀ ਪੱਛਮੀ ਬੰਗਾਲ ਦੇ ਤੱਟੀ ਸ਼ਹਿਰ ਦੀਘਾ ਦੇ ਮਛੇਰਿਆਂ 'ਚ ਖੁਸ਼ੀ ਦੀ ਲਹਿਰ ਹੈ।
ਇਸ ਪ੍ਰੋਗਰਾਮ ਤਹਿਤ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ 12 ਰਾਜਾਂ ਦੇ ਲੋਕਾਂ ਨਾਲ ਗੱਲਬਾਤ ਕਰਨਗੇ।
ਮਨ ਦੀ ਗੱਲ ਵਿਚ ਬੰਗਾਲ ਦੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਨੂੰ ਵੀ ਸ਼ਾਮਲ ਕੀਤਾ ਗਿਆ ਹੈ, ਦੀਘਾ ਇਸ ਅਧੀਨ ਆਉਂਦਾ ਹੈ।
ਪੂਰਬੀ ਮਿਦਨਾਪੁਰ ਸਮੁੰਦਰੀ ਕੰਢੇ 'ਤੇ ਸਥਿਤ ਇੱਕ ਸੈਰ-ਸਪਾਟਾ ਸਥਾਨ ਹੈ। ਇੱਥੇ ਵੱਡੀ ਗਿਣਤੀ ਵਿੱਚ ਮਛੇਰੇ ਰਹਿੰਦੇ ਹਨ।
ਮਹੀਨੇ ਦੇ ਆਖ਼ਰੀ ਐਤਵਾਰ ਨੂੰ ਪੀਐਮ ਮੋਦੀ ਮਨ ਕੀ ਬਾਤ ਰਾਹੀਂ ਰਾਸ਼ਟਰ ਨੂੰ ਸੰਬੋਧਨ ਕਰਦੇ ਹਨ।
ਇਸ ਪ੍ਰੋਗਰਾਮ 'ਚ ਪੀਐੱਮ ਮੋਦੀ ਵੱਖ-ਵੱਖ ਵਿਸ਼ਿਆਂ 'ਤੇ ਲੋਕਾਂ ਨਾਲ ਗੱਲਬਾਤ ਕਰਨਗੇ।