ਪੰਜਾਬੀ ਸਟਾਰ ਸਿੰਗਾ ਗਾਇਕੀ ਦੇ ਨਾਲ ਨਾਲ ਅਦਾਕਾਰੀ ਦਾ ਲੋਹਾ ਮਨਵਾਉਣ ਲਈ ਤਿਆਰ ਹਨ।
ਦੱਸ ਦੇਈਏ ਕਿ ਉਨ੍ਹਾਂ ਦੀ ਧਮਾਕੇਦਾਰ ਫਿਲਮ ਮਾਈਨਿੰਗ ਰੇਤੇ ਤੇ ਕਬਜ਼ਾ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ।
ਇਸ ਨੂੰ ਦਰਸ਼ਕਾਂ ਵਲੋਂ ਬੇਹਦ ਪਸੰਦ ਕੀਤਾ ਜਾ ਰਿਹਾ ਹੈ।
ਇਸ ਫਿਲਮ 'ਚ ਤੁਹਾਨੂੰ ਬਾਲੀਵੁਡ ਫਿਲਮ ਗਜ਼ਨੀ ਦੇ ਵਿਲਨ ਪ੍ਰਦੀਪ ਰਾਮ ਸਿੰਘ ਰਾਵਤ ਵੀ ਜਲਵਾ ਦਿਖਾਉਂਦੇ ਹੋਏ ਨਜ਼ਰ ਆਉਣਗੇ।
ਇਸ ਫਿਲਮ 'ਚ ਸਿੰਗਾ ਤੋਂ ਇਲਾਵਾ ਰਾਂਝਾ ਵਿਕਰਮ ਸਿੰਘ, ਸਾਰਾ ਗੁਰਪਾਲ, ਸਵੀਤਾਜ ਬਰਾੜ ਤੇ ਪ੍ਰਦੀਪ ਰਾਵਤ ਅਹਿਮ ਭੂਮਿਕਾ ਨਿਭਾਉਂਦੇ ਹੋਏ ਦਿਖਾਈ ਦੇਣਗੇ
ਰਨਿੰਗ ਹਾਰਸਜ਼ ਫਿਲਮਜ਼ ਤੇ ਗਲੋਬਲ ਟਾਈਟਨਜ਼ ਦੇ ਫਲੈਗਸ਼ਿਪ ਹੇਠ ਬਣੀ
ਇਸ ਫਿਲਮ ਦਾ ਨਿਰਮਾਣ ਵਿਕਰਮ ਸਿੰਘ, ਉਦੈ ਸਿੰਘ ਤੇ ਗੌਰੀ ਅਗਰਵਾਲ ਵਲੋਂ ਕੀਤਾ ਗਿਆ ਹੈ।
ਜਦਕਿ ਕੈਲਾਸ਼ ਚੰਦਨਾ ਇਸ ਦਾ ਸਹਿ-ਨਿਰਮਾਣ ਕਰਨਗੇ।
ਸਿੰਗਾ ਦੀ ਇਹ ਫਿਲਮ ਪਰਦੇ 'ਤੇ ਕੀ ਕਮਾਲ ਦਿਖਾਉਂਦੀ ਹੈ, ਇਹ ਦੇਖਣਾ ਬੇਹਦ ਮਜ਼ੇਦਾਰ ਰਹੇਗਾ।