ਵਰਲਡ ਹੈਪੀਨੈਸ ਰਿਪੋਰਟ 2023 'ਚ ਫਿਨਲੈਂਡ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਐਲਾਨਿਆ ਗਿਆ ਹੈ।
ਇਹ ਲਗਾਤਾਰ ਛੇਵੀਂ ਵਾਰ ਹੈ ਜਦੋਂ ਫਿਨਲੈਂਡ ਹੈਪੀਨੇਸ ਰੈਂਕਿੰਗ ਵਿੱਚ ਸਿਖਰ 'ਤੇ ਆਇਆ ਹੈ।
ਵਰਲਡ ਹੈਪੀਨੈਸ ਰਿਪੋਰਟ 2023 'ਚ ਫਿਨਲੈਂਡ ਨੂੰ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਐਲਾਨਿਆ ਗਿਆ ਹੈ।
ਸਵਾਲ ਇਹ ਹੈ ਕਿ ਫਿਨਲੈਂਡ ਦੇ ਨਾਗਰਿਕ ਦੂਜੇ ਦੇਸ਼ਾਂ ਦੇ ਲੋਕਾਂ ਨਾਲੋਂ ਜ਼ਿਆਦਾ ਖੁਸ਼ ਕਿਉਂ ਹਨ?
ਅਸਲ 'ਚ ਫਿਨਲੈਂਡ 'ਚ ਅਜਿਹੀਆਂ ਕਈ ਖਾਸ ਚੀਜ਼ਾਂ ਹਨ, ਜਿਸ ਕਾਰਨ ਇਸ ਨੂੰ ਖੁਸ਼ੀ ਦੀ ਸੂਚੀ 'ਚ ਟਾਪ ਰੈਂਕਿੰਗ ਮਿਲੀ ਹੈ।
ਘੱਟ ਆਮਦਨੀ ਅਸਮਾਨਤਾ, ਉੱਚ ਸਮਾਜਿਕ ਸਹਾਇਤਾ, ਫੈਸਲੇ ਲੈਣ ਦੀ ਆਜ਼ਾਦੀ ਤੇ ਘੱਟ ਭ੍ਰਿਸ਼ਟਾਚਾਰ ਫਿਨਲੈਂਡ ਨੂੰ ਖੁਸ਼ਹਾਲ ਦੇਸ਼ ਬਣਾਉਂਦੇ ਹਨ।
ਇੰਨਾ ਹੀ ਨਹੀਂ, ਫਿਨਲੈਂਡ ਵਿੱਚ ਇੱਕ ਵਧੀਆ ਜਨਤਕ ਫੰਡ ਪ੍ਰਾਪਤ ਸਿਹਤ ਸੰਭਾਲ ਪ੍ਰਣਾਲੀ ਹੈ।
ਪਬਲਿਕ ਟਰਾਂਸਪੋਰਟ ਦੀ ਗੱਲ ਕਰੀਏ ਤਾਂ ਇੱਥੇ ਇਹ ਕਾਫ਼ੀ ਭਰੋਸੇਮੰਦ ਅਤੇ ਸਸਤੀ ਹੈ।
ਫਿਨਲੈਂਡ, ਨਾਰਵੇ ਤੇ ਹੰਗਰੀ ਤਿੰਨੋਂ ਦੇਸ਼ਾਂ 'ਚ ਇੱਕੋ ਜਿਹੀ ਆਮਦਨ ਸਮਾਨਤਾ ਹੈ। ਫਿਰ ਵੀ ਫਿਨਲੈਂਡ ਦੇ ਲੋਕ ਜ਼ਿਆਦਾ ਖੁਸ਼ ਹਨ।
ਫਿਨਲੈਂਡ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਲੋਕਾਂ ਦਾ ਦਸਵਾਂ ਹਿੱਸਾ ਆਪਣੀ ਕੁੱਲ ਆਮਦਨ ਦਾ ਸਿਰਫ਼ ਇੱਕ ਤਿਹਾਈ ਹਿੱਸਾ ਲੈਂਦਾ ਹੈ।